ਪਾਕਿਸਤਾਨ ਨੇ ਵੀ ਰੱਦ ਕੀਤੀਆਂ ਹਵਾਈ ਉਡਾਣਾਂ

by mediateam

27 ਫਰਵਰੀ, ਸਿਮਰਨ ਕੌਰ, (NRI MEDIA) :

ਪਾਕਿਸਤਾਨ ਨੇ ਭਾਰਤੀ ਹਵਾਈ ਫੌਜ ਵਲੋਂ ਐਲਓਸੀ ਪਾਰ ਜਾ ਕੇ ਅਤਿਵਾਦੀ ਅੱਡਿਆਂ ਉਤੇ ਮੰਗਲਵਾਰ ਨੂੰ ਹੋਈ ਕਾਰਵਾਈ ਸਵੀਕਾਰ ਕੀਤੀ ਹੈ। ਭਾਰਤ ਦੀ ਅਤਿਵਾਦ ਵਿਰੋਧੀ ਕਾਰਵਾਈ ਨਾਲ ਪਾਕਿਸਤਾਨ ਬੌਖ਼ਲਾ ਗਿਆ ਹੈ।


ਦੱਸ ਦਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਉਤੇ ਵਿਚਾਰ ਚਰਚਾ ਲਈ ਅੱਜ ਇਕ ਐਮਰਜੈਂਸੀ ਮੀਟਿੰਗ ਬੁਲਾਈ ਸੀ । ਇਸ ਬੈਠਕ ਵਿਚ ਨੈਸ਼ਨਲ ਕਮਾਂਡ ਅਥਾਰਿਟੀ ਅਤੇ ਸੰਸਦ ਦੇ ਦੋਹਾਂ ਸਦਨਾਂ ਦਾ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਗਿਆ। ਜਿਸ ਦੌਰਾਨ ਲਾਹੌਰ, ਮੁਲਤਾਨ, ਸਿਆਲਕੋਟ ਅਤੇ ਇਸਲਾਮਾਬਾਦ ਦੀਆਂ ਉਡਾਣਾਂ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

More News

NRI Post
..
NRI Post
..
NRI Post
..