ਭਾਰਤ ਦਾ ਸੁਦਰਸ਼ਨ ਪਟਨਾਇਕ ਅਮਰੀਕਾ ‘ਚ ‘ਪੀਪਲਜ਼ ਚੁਆਇਸ ਐਵਾਰਡ’ ਨਾਲ ਸਨਮਾਨਿਤ

by

ਨਿਊਯਾਰਕ ਡੈਸਕ (ਵਿਕਰਮ ਸਹਿਜਪਾਲ) : ਪ੍ਰਸਿੱਧ ਭਾਰਤੀ ਰੇਤ ਕਲਾਕਾਰ ਅਤੇ ਪਦਮ ਅਵਾਰਡ ਨਾਲ ਸਨਮਾਨਿਤ ਸੁਦਰਸ਼ਨ ਪਟਨਾਇਕ ਨੇ ਅਮਰੀਕਾ ਵਿੱਚ 'ਪੀਪਲਜ਼ ਚੁਆਇਸ ਅਵਾਰਡ' ਜਿੱਤਿਆ ਹੈ। ਪਟਨਾਇਕ ਨੂੰ ਇੱਕ ਪ੍ਰਸਿੱਧ ਰੇਤ ਮੂਰਤੀਕਾਰੀ ਸਮਾਗਮ ਦੌਰਾਨ ਇਸ ਅਵਾਰਡ ਨਾਲ ਨਿਵਾਜਿਆ ਗਿਆ।ਪਟਨਾਇਕ ਦੀ ਮਹਾਂਸਾਗਰਾਂ ਵਿੱਚ ਪਲਾਸਟਿਕ ਪ੍ਰਦੂਸ਼ਣ ਨੂੰ ਲੈ ਕੇ ਸੰਦੇਸ਼ ਦੇਣ ਵਾਲੀ ਮੂਰਤੀ ਨੇ ਅਮਰੀਕੀ ਜਨਤਾ ਦਾ ਮਨ ਮੋਹ ਲਿਆ।

ਗੌਰਤਲਬ ਹੈ ਕਿ ਪਟਨਾਇਕ ਅਮਰੀਕਾ ਦੇ ਬੋਸਟਨ, 2019 ਦੇ ਕੌਮਾਂਤਰੀ ਰੇਤ ਮੂਰਤੀਕਾਰੀ ਸਮਾਗਮ ਵਿੱਚ ਹਿੱਸਾ ਲੈਣ ਗਏ ਸਨ। 21 ਤੋਂ 28 ਜੁਲਾਈ ਵਿਚਕਾਰ ਕੌਮਾਂਤਰੀ ਰੇਤ ਮੂਤਰੀਕਾਰੀ 2019 ਵਿੱਚ ਉਨ੍ਹਾਂ ਨੇ ਭਾਰਤ ਦੀ ਅਗਵਾਈ ਕੀਤੀ ਸੀ। ਪੂਰੀ ਦੁਨੀਆਂ ਤੋਂ 15 ਕਲਾਕਾਰਾਂ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਨੇ ਆਪਣੇ ਰੇਤ ਮੂਰਤੀ 'ਸਟਾਪ ਪਲਾਸਟਿਕ ਪ੍ਰਦੂਸ਼ਣ, ਸੇਵ ਆਵਰ ਓਸ਼ਨ' ਲਈ ਪੀਪਲਜ਼ ਚੁਆਇਸ ਅਵਾਰਡ ਜਿੱਤਿਆ ਹੈ।

More News

NRI Post
..
NRI Post
..
NRI Post
..