ਪਾਕਿਸਤਾਨ ਦੇ ਰਾਵਲਪਿੰਡੀ ਵਿਚ ਘਰਾਂ ਉੱਤੇ ਡਿੱਗਾ ਫੌਜੀ ਜਹਾਜ਼ , 17 ਮਰੇ

by

ਰਾਵਲਪਿੰਡੀ , 30 ਜੁਲਾਈ ( NRI MEDIA )

ਮੰਗਲਵਾਰ ਤੜਕੇ ਪਾਕਿਸਤਾਨ ਦੇ ਸ਼ਹਿਰ ਰਾਵਲਪਿੰਡੀ ਦੇ ਰਿਹਾਇਸ਼ੀ ਖੇਤਰ ਵਿੱਚ ਪਾਕਿਸਤਾਨੀ ਸੈਨਾ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ , ਇਸ ਹਾਦਸੇ ਵਿੱਚ ਚਾਲਕ ਦਲ ਦੇ 5 ਮੈਂਬਰਾਂ ਸਣੇ 17 ਲੋਕਾਂ ਦੀ ਮੌਤ ਹੋ ਗਈ , ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿਚ 14 ਆਮ ਨਾਗਰਿਕ ਹਨ , ਇਸਦੇ ਨਾਲ ਹੀ ਹਾਦਸੇ ਵਿਚ 12 ਜ਼ਖਮੀ ਹੋਏ ਹਨ ,  ਪ੍ਰਸ਼ਾਸਨ ਦੇ ਅਨੁਸਾਰ ਰਿਹਾਇਸ਼ੀ ਖੇਤਰ ਵਿੱਚ ਹਾਦਸੇ ਕਾਰਨ ਹੋਣ ਵਾਲੇ ਨੁਕਸਾਨ ਵਧੇਰੇ ਹਨ , ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ |


ਸੈਨਾ ਨੇ ਕਿਹਾ ਕਿ ਇਸ ਹਾਦਸੇ ਵਿੱਚ ਜਹਾਜ਼ ਦੇ ਦੋਵੇਂ ਪਾਇਲਟ ਮਾਰੇ ਗਏ , ਦੂਜੇ ਪਾਸੇ ਰਾਵਲਪਿੰਡੀ ਦੇ ਹਸਪਤਾਲਾਂ ਵਿਚ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ। ਪਾਕਿਸਤਾਨੀ ਫੌਜ ਨੇ ਕਿਹਾ ਕਿ ਇਹ ਜਹਾਜ਼ ਟਰੇਨਿੰਗ ਲਈ ਉਡਾਣ ਭਰ ਰਿਹਾ ਸੀ , ਇਸ ਦੌਰਾਨ ਜਹਾਜ਼ ਰਾਵਲਪਿੰਡੀ ਦੇ ਬਾਹਰਵਾਰ ਮੋਰਾ ਕਾਲੂ ਪਿੰਡ ਵਿੱਚ ਹਾਦਸਾਗ੍ਰਸਤ ਹੋ ਗਿਆ , ਹਨੇਰੇ ਕਾਰਨ ਰਾਹਤ ਅਤੇ ਬਚਾਅ ਕਾਰਜ ਰੁਕਾਵਟ ਵਿੱਚ ਪਏ ਰਹੇ |

ਨਿਊਜ ਏਜੰਸੀ ਦੇ ਅਨੁਸਾਰ, ਹਾਦਸੇ ਤੋਂ ਬਾਅਦ ਬਹੁਤ ਸਾਰੇ ਘਰ ਨੁਕਸਾਨੇ ਗਏ ਹਨ , ਘਰਾਂ ਦੀਆਂ ਛੱਤਾਂ 'ਤੇ ਜਹਾਜ਼ ਦੇ ਟੁਕੜੇ ਵੇਖੇ ਜਾ ਸਕਦੇ ਹਨ. ਫੌਜੀ ਅਧਿਕਾਰੀਆਂ ਨੇ ਮੌਕੇ ਦੀ ਘੇਰਾਬੰਦੀ ਕਰ ਲਈ ਹੈ , ਇਸ ਤੋਂ ਪਹਿਲਾਂ ਸਾਲ 2016 ਵਿੱਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦਾ ਜਹਾਜ਼ ਇਸਲਾਮਾਬਾਦ ਤੋਂ ਉੱਤਰੀ ਇਸਲਾਮਾਬਾਦ ਵੱਲ ਉਡਾਣ ਭਰਨ ਦੌਰਾਨ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ 40 ਤੋਂ ਵੱਧ ਲੋਕ ਮਾਰੇ ਗਏ ਸਨ।  

More News

NRI Post
..
NRI Post
..
NRI Post
..