ਮਾਰਕਹਮ , 30 ਜੁਲਾਈ ( NRI MEDIA )
ਕੈਨੇਡਾ ਦੇ ਮਾਰਕਹਮ ਵਿਖੇ ਕੈਸਟਲਮੋਰ ਐਵੇਨਿਊ ਇਕ ਘਰ ਵਿਚ ਹੋਏ 4 ਲੋਕਾਂ ਦੇ ਕਤਲ ਤੋਂ ਬਾਅਦ ਮੌਕੇ ਤੋਂ ਗਿਰਫ਼ਤਾਰ ਕੀਤੇ ਗਏ 23 ਸਾਲਾਂ ਨੌਜਵਾਨ ਉੱਪਰ 4 ਫਰਸਟ ਡੀਗਰੀ ਕਤਲ ਦੇ ਚਾਰਜ ਲਗਾਏ ਗਏ ਹਨ, ਇਸ ਅਪਰਾਧੀ ਨੇ ਇਕ ਔਨਲਾਈਨ ਚੈਟ ਗਰੁੱਪ ਦੇ ਵਿਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਪੁਲਿਸ ਦਾ ਮੰਨਣਾ ਹੈ ਕਿ ਇਹ ਤਸਵੀਰਾਂ ਉਸ ਦੁਆਰਾ ਕਤਲ ਕੀਤੇ ਗਏ ਉਸਦੇ ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਹਨ , ਆਪ ਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਸਨੇ ਇਸ ਕਤਲ ਦੇ ਵੇਰਵੇ ਆਪਣੀ ਚੈਟ ਵਿਚ ਵੀ ਦਿੱਤੇ ਸਨ, ਇਹ ਹਾਦਸਾ ਐਤਵਾਰ ਦੇ ਦਿਨ ਦੁਪਹਿਰੇ 3 ਵਜੇ ਤੋਂ ਪਹਿਲਾਂ ਵਾਪਰਿਆ ਜਿਸ ਵਿਚ 3 ਔਰਤਾਂ ਅਤੇ ਇਕ ਬੰਦੇ ਨੂੰ ਮਰਿਆ ਹੋਇਆ ਪਾਇਆ ਗਿਆ।
ਪਰਫ਼ੇਕਟ ਵਰਲਡ ਵੋਏਡ ਨਾਮ ਦੇ ਇਕ ਆਨਲਾਈਨ ਗੇਮਿੰਗ ਸਰਵਰ ਉੱਤੇ ਦੋਸ਼ੀ ਲੜਕੇ ਦਾ ਨਾਮ 'ਮਿਨਹਾਜ਼' ਹੈ , ਇਥੇ ਹੀ ਉਸਨੇ ਆਪਣੇ ਯੂਨੀਵਰਸਿਟੀ ਛੱਡਣ ਬਾਰੇ ਅਤੇ ਕਤਲ ਬਾਰੇ ਗੱਲ ਕੀਤੀ, ਹਾਲਾਂਕਿ ਇਲਾਕਾ ਵਾਸੀਆਂ ਨੇ ਉਸ ਫੋਟੋ ਨੂੰ ਜ਼ਮਨ ਦੇ ਨਾਮ ਨਾਲ ਪਛਾਣਿਆ, ਸਰਵਰ ਦੀ ਚੈਟ ਅਤੇ ਪੋਸਟ ਰਾਹੀਂ ਪਤਾ ਲਗਿਆ ਕਿ ਉਹ ਆਪਣੇ ਆਪ ਨੂੰ ਇਕ ਨਾਸਤਿਕ ਦਸਦਾ ਹੈ ਜੋ ਕਿ ਖੁਦ ਨੂੰ ਨਹੀਂ ਮਾਰ ਸਕਦਾ ਪਰ ਕਿਸੇ ਹੋਰ ਨੂੰ ਮਾਰ ਸਕਦਾ ਹੈ, ਉਸਦੇ ਮਾਂ ਬਾਪ ਨੂੰ ਉਸਦੀ ਅਸਫਲਤਾਵਾਂ ਕਰਕੇ ਸ਼ਰਮਿੰਦਗੀ ਮਹਿਸੂਸ ਨਾ ਹੋਵੇ ਇਸ ਕਾਰਨ ਉਸਨੇ ਆਪਣੇ ਘਰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਦ ਚੈਟ ਦੇ ਦੁਰਾਨ ਉਸ ਕੋਲੋਂ ਸਬੂਤ ਮੰਗਿਆ ਗਿਆ ਤਾਂ ਉਸਨੇ 4 ਕਤਲ ਕੀਤੇ ਗਏ ਲੋਕਾਂ ਦੀ ਤਸਵੀਰ ਭੇਜ ਦਿੱਤੀ ਜਿਸ ਵਿਚ ਉਸਦੀ ਮਾਂ, ਬਾਪ, ਭੈਣ ਅਤੇ ਦਾਦੀ ਸ਼ਾਮਿਲ ਸੀ, ਪਰ ਹਾਲੇ ਤਕ ਇਹਨਾਂ ਤਸਵੀਰਾਂ ਦੀ ਪੁਸ਼ਟੀ ਨਾ ਹੋਣ ਕਾਰਨ ਇਹਨਾਂ ਨੂੰ ਰਿਲੀਜ਼ ਨਹੀਂ ਕੀਤਾ ਜਾ ਸਕਦਾ।
ਇਸ ਪਰਫੈਕਟ ਵਰਲਡ ਵੋਏਡ ਸਰਵਰ ਦੇ ਇਕ ਪ੍ਰਬੰਧਕ ਨੇ ਇਸ ਮਾਰਕਹਮ ਕਤਲੇਆਮ ਵਾਰੇ ਸੰਦੇਸ਼ ਬੋਰਡ ਉੱਤੇ ਬਿਆਨ ਦਿੰਦੇ ਹੋਏ ਕਿਹਾ ਕਿ ਮਿਨਹਾਜ਼ ਇਸ ਸਰਵਰ ਦਾ ਇਸਦੀ ਸ਼ੁਰੂਆਤ ਤੋਂ ਹੀ ਹਿੱਸਾ ਸੀ ਅਤੇ ਕਿਸੇ ਨੂੰ ਵੀ ਇਸ ਵਾਰੇ ਕੋਈ ਵਿਚਾਰ ਨਹੀਂ ਸੀ ਉਹ ਅਜਿਹਾ ਕੁਝ ਕਰ ਸਕਦਾ ਹੈ ਇਸ ਲਈ ਸਾਰੇ ਸਟਾਫ ਅਤੇ ਮੈਂਬਰਾਂ ਨੂੰ ਇਸ ਗੱਲ ਤੋਂ ਬਹੁਤ ਧੱਕਾ ਲੱਗਾ ਹੈ , ਇਸ ਤੋਂ ਇਲਾਵਾ ਪ੍ਰਬੰਧਕ ਨੇ ਦੱਸਿਆ ਕਿ ਮਿਨਹਾਜ਼ ਨੂੰ ਕੁਝ ਸਮੇਂ ਪਹਿਲਾ ਹੀ ਉਸਦੀ ਅਪਮਾਨਜਨਕ ਗੱਲਾਂ ਦੇ ਚਲਦੇ ਇਸ ਗੇਮ ਪਲੇਟਫਾਰਮ ਤੋਂ ਬੈਨ ਕਰ ਦਿੱਤਾ ਗਿਆ ਸੀ, ਜਿਸ ਕਾਰਨ ਇਹ ਤਸਵੀਰਾਂ ਗੇਮ ਵਿਚ ਸਾਂਝੀਆਂ ਕਰਨ ਦੀ ਥਾਂ ਉਸਨੇ ਕਿਸੇ ਹੋਰ ਪਲੇਟਫਾਰਮ ਉਤੇ ਭੇਜੀਆਂ ਸਨ , ਜ਼ਮਾਨ ਸੋਮਵਾਰ ਨੂੰ ਕੋਰਟ ਵਿਚ ਪੇਸ਼ ਹੋਇਆ ਸੀ ਪਰ ਇਲਜ਼ਾਮ ਸਾਬਿਤ ਨਾ ਹੋਣ ਕਾਰਨ ਉਹ ਹਿਰਾਸਤ ਦੇ ਵਿਚ ਹੀ ਹੈ, ਇਸਦੇ ਨਾਲ ਕੇਸ ਕੋਰਟ ਵਿਚ ਹੋਣ ਕਾਰਨ ਯਾਰ੍ਕ ਖੇਤਰੀ ਪੁਲਿਸ ਦੇ ਬੁਲਾਰੇ ਨੇ ਇਸ ਉਪਰ ਵਾਧੂ ਵੇਰਵੇ ਨਹੀਂ ਦਿੱਤੇ।



