ਟੋਰਾਂਟੋ ਦੇ ਡੋਰਸੇਟ ਪਾਰਕ ਵਿਖੇ ਹੋਇਆ 50 ਸਾਲਾਂ ਵਿਅਕਤੀ ਦਾ ਕਤਲ

by mediateam

ਟੋਰਾਂਟੋ ਪੁਲਿਸ ਹੋਮੀਸਾਇਡ ਯੂਨਿਟ ਨੂੰ ਡੋਰਸੇਟ ਪਾਰਕ ਅਪਾਰਟਮੈਂਟ ਇਮਾਰਤ ਦੇ ਕੋਲ ਮਰੇ ਹੋਏ ਪਾਏ ਗਏ ਇਕ ਬੰਦੇ ਦੇ ਬਾਰੇ ਸੂਚਿਤ ਕਰਕੇ ਜਾਂਚ-ਪੜਤਾਲ ਕਰਨ ਵਾਸਤੇ ਬੁਲਾਇਆ ਗਿਆ, ਪੁਲਿਸ ਨੂੰ ਐਤਵਾਰ ਰਾਤ ਨੂੰ ਤਕਰੀਬਨ 11 ਵਜੇ ਫੋਨ ਕਰਕੇ ਐਂਟਰਿਮ ਕ੍ਰੀਸੈਂਟ ਅਤੇ ਕੈਨੇਡੀ ਸੜਕ ਦੇ ਕੋਲ ਬੁਲਾਇਆ ਗਿਆ ਜਿਥੇ ਅਪਾਰਟਮੈਂਟ ਵਿਚ 50 ਸਾਲਾਂ ਬੰਦੇ ਦੀ ਲਾਸ਼ ਮਿਲੀ।

ਇਕ ਅਧਿਕਾਰੀ ਰੌਬ ਕੋ ਨੇ ਦੱਸਿਆ ਕਿ ਪਹਿਲਾਂ ਫੋਨ ਸਿਰਫ ਮੈਡੀਕਲ ਆਪਾਤਕਾਲ ਕਾਰਨ 911 ਨੂੰ ਹੀ ਕੀਤਾ ਗਿਆ ਸੀ ਪਰ ਜਦ ਪੁਲਿਸ ਨੂੰ ਇਥੋਂ ਕੁਝ ਸਬੂਤ ਪ੍ਰਾਪ੍ਤ ਹੋਏ ਤਾਂ ਉਹਨਾਂ ਨੇ ਹੋਮਿਸਾਈਡ ਯੂਨਿਟ ਨੂੰ ਜਾਂਚ ਵਾਸਤੇ ਬੁਲਾ ਲਿਆ, ਹਾਲਾਂਕਿ ਪੁਲਿਸ ਨੇ ਅਜੇ ਤਕ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਉਹ ਸਬੂਤ ਕਿਹੜਾ ਹੈ, ਕੋ ਨੇ ਇਹ ਵੀ ਦੱਸਿਆ ਕਿ ਹਜੇ ਤਕ ਕਿਸੇ ਨੂੰ ਵੀ ਇਸ ਮਾਮਲੇ ਦੇ ਤਹਿਤ ਗਿਰਫ਼ਤਾਰ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਸ਼ੱਕੀ ਵਿਅਕਤੀ ਬਾਰੇ ਕੋਈ ਵੇਰਵੇ ਸਾਂਝੀ ਕੀਤੇ ਗਏ ਹਨ।

More News

NRI Post
..
NRI Post
..
NRI Post
..