ਵਾਸ਼ਿੰਗਟਨ ਡੈਸਕ (Vikram Sehajpal) : ਹਾਉਡੀ ਮੋਦੀ ਸਮਾਗਮ ਨੂੰ ਟਰੰਪ ਨੇ ਦੱਸਿਆ ਕਿ ਇਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਕਿਹਾ ਕਿ ਅਮਰੀਕਾ ਭਾਰਤ ਨਾਲ ਪਿਆਰ ਕਰਦਾ ਹੈ। ਇਸ ਦੌਰਾਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ, 'ਰਾਸ਼ਟਰਪਤੀ ਟਰੰਪ ਮੈਂ ਚਾਹੁੰਦਾ ਹਾਂ ਕਿ ਤੁਸੀ ਆਪਣੇ ਪਰਿਵਾਰ ਨਾਲ ਭਾਰਤ ਆਉ।
ਸਾਡੀ ਦੋਸਤੀ ਸਾਡੇ ਸਾਂਝੇ ਸੁਪਨਿਆਂ ਅਤੇ ਸਾਡੇ ਦੇਸ਼ ਦੇ ਭਵਿੱਖ ਨੂੰ ਉੱਚਾਈਆਂ ਤੱਕ ਲੈ ਜਾਵੇਗੀ।' ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਮਹੀਨੇ ਭਾਰਤ ਆ ਸਕਦੇ ਹਨ। ਹਾਉਸਟਨ ਵਿੱਚ ਹਾਉਡੀ ਮੋਦੀ ਸਮਾਗਮ ਦੌਰਾਨ ਟਰੰਪ ਨੇ ਪੀਐਮ ਮੋਦੀ ਕੋਲ ਆਪਣੀ ਇੱਛਾ ਜ਼ਾਹਰ ਕੀਤੀ। ਪੀਐਮ ਮੋਦੀ ਨੇ ਟਰੰਪ ਨੂੰ ਪਰਿਵਾਰ ਸਣੇ ਭਾਰਤ ਆਉਣ ਦਾ ਸੱਦਾ ਦਿੱਤਾ।



