Today’s Horoscope: ਇਸ ਰਾਸ਼ੀ ਵਾਲਿਆਂ ਨੂੰ ਸਾਰਥਕ ਕੰਮਾਂ ‘ਚ ਮਿਲੇਗੀ ਸਫਲਤਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by mediateam

ਅੱਜ ਦੀ ਗ੍ਰਹਿ ਸਥਿਤੀ: 24 ਸਤੰਬਰ 2019 ਮੰਗਲਵਾਰ, ਅੱਸੂ ਮਹੀਨਾ, ਕ੍ਰਿਸ਼ਨ ਪੱਖ, ਦਸ਼ਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ: ਦੁਪਹਿਰ 03.00 ਵਜੇ ਤੋਂ ਵਜੇ ਤੋਂ 04.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਉੱਤਰ, ਉੱਤਰ।

ਪਰਵ ਤੇ ਤਿਉਹਾਰ: ਦਸ਼ਮੀ ਸ਼ਰਾਧ।

ਭੱਦਰਾ: ਸਵੇਰੇ 5.41 ਵਜੇ ਤੋਂ 4.43 ਵਜੇ ਤਕ।

25 ਸਤੰਬਰ, 2019 ਦਾ ਪੰਚਾਂਗ: ਵਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਸਰਦ ਰੁਤ, ਅੱਸੂ ਮਹੀਨਾ, ਕ੍ਰਿਸ਼ਨਪੱਖ, ਇਕਾਦਸ਼ੀ ਉਪਰੰਤ ਦੁਆਦਸ਼ੀ, ਪੁਸ਼ਯਾ ਨਛੱਤਰ ਉਫਰੰਤ ਆਸ਼ਲੇਸ਼ਾ ਨਛੱਤਰ ਸ਼ਿਵ ਯੋਗ ਉਪਰੰਤ ਸਿਧੀ ਯੋਗ, ਕਰਕ 'ਚ ਚੰਦਰਮਾ।

ਮੇਖ: ਰੋਗ ਜਾਂ ਵਿਰੋਧੀ ਤਣਾਅ ਦਾ ਕਾਰਨ ਹੋਵੇਗਾ। ਆਰਥਿਕ ਮਾਮਲਿਆਂ 'ਚ ਜ਼ੋਖ਼ਨ ਨਾ ਚੁੱਕੋ। ਇਸ ਲਈ ਕਾਰੋਬਾਰ 'ਚ ਨਿਵੇਸ਼ ਨਾ ਕਰੋ। ਪੜ੍ਹਾਈ 'ਚ ਮਿਹਨਤ ਦੀ ਲੋੜ ਹੈ।]]

ਬ੍ਰਿਖ: ਪਰਿਵਾਰਕ ਜ਼ਿੰਮੇਵਾਰੀ ਪੂਰੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ ਯੋਜਨਾ ਸਫਲ ਹੋਵਗੀ ਪਰ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ।

ਮਿਥੁਨ: ਸਾਰਥਿਕ ਕੰਮਾਂ ਵਿਚ ਸਫਲਤਾ ਮਿਲੇਗੀ। ਅਧੀਨ ਕਰਮਾਰੀ ਜਾਂ ਗੁਆਂਢੀ ਤੋਂ ਕਸ਼ਟ ਮਿਲ ਸਕਦਾ ਹੈ। ਰਿਸ਼ਤਿਆਂ 'ਚ ਮਿਠਾਸ ਆਵੇਗੀ।

ਕਰਕ: ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਸਿਹਤ ਵੱਲ ਧਿਆਨ ਦਵੋ।

ਸਿੰਘ: ਚੱਲ ਜਾਂ ਅਚੱਲ ਜਾਇਦਾਦ ਦੀ ਦਿਸ਼ਾ 'ਚ ਸਫਲਤਾ ਮਿਲੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ ਵਿਚ ਨਿਵੇਸ਼ ਕਰਨਾ ਲਾਭਦਾਇਕ ਰਹੇਗਾ।

ਕੰਨਿਆ: ਕਾਰੋਬਾਰ 'ਚ ਸਨਮਾਨ ਵਧੇਗਾ ਪਰ ਜ਼ੁਬਾਨ 'ਤੇ ਕੰਟਰੋਲ ਨਾ ਰੱਖਣ ਕਾਰਨ ਰਿਸ਼ਤਿਆਂ 'ਚ ਤਣਾਅ ਤੇ ਟਕਰਾਅ ਦੀ ਸਥਿਤੀ ਵੀ ਆ ਸਕਦੀ ਹੈ। ਗੁੱਸੇ 'ਤੇ ਕੰਟਰੋਲ ਰੱਖਣਾ ਹਿੱਤ ਵਿਚ ਹੋਵੇਗਾ।

ਤੁਲਾ: ਕਾਰੋਬਾਰ ਕੋਸ਼ਿਸ਼ਾਂ ਸਫਲ ਹੋਣਗੀਆਂ। ਸਿਆਸੀ ਇੱਛਾਵਾਂ ਦੀ ਪੂਰਤੀ ਹੋਵੇਗੀ। ਧਨ ਤੇ ਸਨਮਾਨ ਵਧੇਗਾ। ਜਾਇਦਾਦ 'ਚ ਨਿਵੇਸ਼ ਹੋਵੇਗਾ।

ਬ੍ਰਿਸ਼ਚਕ: ਪਤੀ-ਪਤਨੀ ਦਾ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਕੰਮ 'ਚ ਰੁੱਝੇ ਰਹੋਗੇ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਮਾਲੀ ਪੱਖ ਮਜ਼ਬੂਤ ਹੋਵੇਗਾ।

ਧਨੁ: ਘਰ ਦੇ ਪ੍ਰਧਾਨ ਦਾ ਸਹਿਯੋਗ ਮਿਲੇਗਾ। ਕਾਰੋਬਾਰ ਯੋਜਨਾ ਲਾਭਦਾਇਕ ਰਹੇਗੀ। ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਸਿੱਖਿਆ 'ਚ ਪ੍ਰਗਤੀ ਹੋਵੇਗੀ।

ਮਕਰ: ਸ਼ਨੀ ਕਾਰਨ ਕੰਮ 'ਚ ਰੁਕਾਵਟ ਆਵੇਗੀ। ਸੁਚੇਤ ਰਹਿਣ ਦੀ ਜ਼ਰੂਰਤ ਹੈ। ਆਰਥਿਕ ਮਾਮਲਿਆਂ 'ਚ ਜ਼ੋਖਮ ਨਾ ਚੁੱਕੋ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਕੁੰਭ: ਭੱਜ ਦੌੜ ਭਰਿਆ ਦਿਨ ਰਹੇਗਾ। ਰਿਸ਼ਤਿਆਂ 'ਚ ਨੇੜਤਾ ਆਵੇਗੀ। ਸਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ। ਕਾਰੋਬਾਰ ਯੋਜਨਾ ਸਫਲ ਹੋਵੇਗੀ।

ਮੀਨ: ਕਾਰੋਬਾਰ ਪੱਖ ਮਜ਼ਬੂਤ ਹੋਵੇਗਾ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡਾ ਪ੍ਰਭਾਵ ਵਧੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਪੁਰਾਣੇ ਮਿੱਤਰਾਂ ਨਾਲ ਮੁਲਾਕਾਤ ਹੋਵੇਗੀ। ਸਿਹਤ 'ਤੇ ਧਿਆਨ ਦਿਓ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।