Laal Kaptaan Trailer Chapter One: ਨਾਗਾ ਸਾਧੂ ਦੇ ਰੂਪ ‘ਚ ਕਹਿਰ ਢਾਹ ਰਹੇ ਨੇ ਸੈਫ ਅਲੀ ਖ਼ਾਨ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ

by mediateam

ਬਾਲੀਵੁੱਡ: Laal Kaptaan Trailer Chapter One ਸੈਫ ਦੀ ਫਿਲਮ Laal Kaptaan ਦਾ ਨਵਾਂ ਪੋਸਟਰ ਕੱਲ੍ਹ ਰਾਤ ਨੂੰ ਜਾਰੀ ਹੋਇਆ ਸੀ, ਇਸ ਤੋਂ ਅੰਦਾਜ਼ਾ ਲਗਾਇਾ ਗਿਆ ਸੀ ਕਿ ਫਿਲਮ ਦਾ ਟ੍ਰੇਲਰ ਜਲਦ ਆਉਣ ਵਾਲੀ ਹੈ। ਇਹ ਇੰਨੀ ਜਲਦੀ ਆਵੇਗਾ, ਇਸ ਦੀ ਜ਼ਰੂਰ ਉਮੀਦ ਨਹੀਂ ਸੀ। ਮੰਗਲਵਾਰ ਸਵੇਰੇ ਹੀ ਇਸ ਦੇ ਟ੍ਰੇਲਰ ਦਾ ਚੈਪਟਰ ਵਨ ਜਾਰੀ ਕਰ ਦਿੱਤਾ ਗਿਆ ਹੈ। ਇਹ ਡੇਢ ਮਿੰਟ ਦੀ ਝਲਕ ਵਾਕਈ ਰੋਮਾਂਚਕ ਹੈ।

ਇਸ ਝਲਕ ਤੋਂ ਅੰਦਾਜ਼ਾ ਲਗ ਜਾਂਦਾ ਹੈ ਕਿ ਇਹ ਕਹਾਣੀ ਅੰਗਰੇਜ਼ਾਂ ਦੇ ਜ਼ਮਾਨੇ ਦੀ ਹੈ। ਇਸ ਕਹਾਣੀ 'ਚ ਸੈਫ ਇਕ ਬਾਗ਼ੀ ਦੇ ਰੂਪ 'ਚ ਦਿਸ ਰਹੇ ਹਨ ਤੇ ਇਕ ਵਾਰ ਫਿਰ ਸ਼ਾਨਦਾਰ ਡਾਇਲਾਗਜ਼ ਬੋਲਦੇ ਨਜ਼ਰ ਆ ਰਹੇ ਹਨ। ਸੈਫ ਅਲੀ ਖ਼ਾਨ ਇਸ ਫਿਲਮ 'ਚ ਇਕ ਨਾਗਾ ਸਾਧੂ ਦਾ ਕਿਰਦਾਰ ਨਿਭਾਅ ਰਹੇ ਹਨ। ਫੀਮੇਲ ਵਾਇਸ ਪਛਾਣਨੀ ਮੁਸ਼ਕਿਲ ਹੈ ਪਰ ਹਰੇਕ ਗੱਲ ਅਸਰ ਪੈਦਾ ਕਰਨ ਵਾਲੀ ਹੈ।


ਇਸ ਝਲਕ ਤੋਂ ਬਾਅਦ ਲਗ ਰਿਹਾ ਹੈ ਕਿ ਕੁਝ ਹੋਰ ਚੈਪਟਰ ਪੇਸ਼ ਕੀਤੇ ਜਾਣਗੇ। ਹੋ ਸਕਦਾ ਹੈ ਤਿੰਨ ਜਾਂ ਚਾਰ ਚੈਪਟਰਾਂ 'ਚ ਪੂਰਾ ਟ੍ਰੇਲਰ ਪੇਸ਼ ਕਰ ਦਿੱਤਾ ਜਾਵੇ। ਇਹ ਵੀ ਸੰਭਵ ਹੈ ਇਨ੍ਹਾਂ ਚੈਪਟਰਾਂ ਤੋਂ ਬਾਅਦ ਇਕ ਨਵਾਂ ਟ੍ਰੇਲਰ ਸਾਹਮਣੇ ਹੋਵੇ। ਪਹਿਲੀ ਝਲਕ ਤਾਂ ਸਿਰਫ਼ ਇਹ ਦਿਖਾਉਣ 'ਚ ਕਾਮਯਾਬ ਹੋਈ ਹੈ ਕਿ 'ਲਾਲ ਕਪਤਾਨ' ਪੀਰੀਅਡ ਫਿਲਮ ਹੈ ਤੇ ਸੈਫ ਦੀ ਲੁੱਕ ਜ਼ਬਰਦਸਤ ਹੈ। Laal Kaptaan 'ਚ ਸੈਫ ਅਲੀ ਖ਼ਾਨ ਅਜਿਹੇ ਸਫ਼ਰ 'ਤੇ ਨਿਕਲੇ ਹਨ ਜਿਹੜੇ ਬਦਲੇ ਤੇ ਧੋਖੇ ਨਾਲ ਭਰਿਆ ਹੈ।

ਬੀਤੇ ਕਲ੍ਹ ਰਿਲੀਜ਼ ਹੋਏ ਪੋਸਟਰ 'ਚ ਵੀ ਸੈਫ ਅਲੀ ਖ਼ਾਨ ਨੂੰ ਅਣਦੇਖੇ ਅੰਦਾਜ਼ 'ਚ ਪੇਸ਼ ਕੀਤਾ ਗਿਆ ਹੈ। ਹੁਣ ਫਿਲਮ ਦੀ ਰਿਲੀਜ਼ 'ਚ ਸਿਰਫ਼ 25 ਦਿਨ ਬਚੇ ਹਨ। ਨਿਰਮਾਤਾ 'ਲਾਲ ਕਪਤਾਨ' ਲਈ ਜ਼ਬਰਦਸਤ ਉਤਸੁਕਤਾ ਪੈਦਾ ਕਰਨ 'ਚ ਕਾਮਯਾਬ ਹੋਏ ਹਨ। ਪਹਿਲਾਂ ਇਹ ਫਿਲਮ ਦੁਸਹਿਰੇ 'ਤੇ ਰਿਲੀਜ਼ ਹੋਣ ਵਾਲੀ ਸੀ। ਹੁਣ 18 ਅਕਤੂਬਰ ਦੀ ਤਰੀਕ ਸਾਹਮਣੇ ਆਈ, ਪੋਸਟਰ 'ਤੇ ਇਸ ਦਾ ਜ਼ਿਕਰ ਵੀ ਹੋਇਆ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।