POK ‘ਚ ਭੂਚਾਲ ਦਾ ਕਹਿਰ ਹੁਣ ਤੱਕ 20 ਮੌਤਾਂ, 300 ਜ਼ਖ਼ਮੀ

by randeep
POK (Vikram Sehajpal) : POK 'ਚ ਮੰਗਲਵਾਰ ਸ਼ਾਮ ਭੂਚਾਲ ਦੇ ਝਟਕਿਆਂ ਨਾਲ ਕੰਬ ਗਿਆ ਅਤੇ ਭਾਰੀ ਤਬਾਹੀ ਦੌਰਾਨ ਘੱਟੋ-ਘੱਟ 20 ਜਣਿਆਂ ਦੀ ਮੌਤ ਹੋ ਗਈ ਅਤੇ 300 ਤੋਂ ਵੱਧ ਜ਼ਖ਼ਮੀ ਹੋ ਗਏ। ਭੂਚਾਲ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸੜਕ 'ਤੇ ਜਾ ਰਹੀਆਂ ਗੱਡੀਆਂ ਜ਼ਮੀਨ ਵਿਚ ਗਰਕ ਹੋ ਗਈਆਂ। ਦੂਜੇ ਪਾਸੇ ਚੜਦੇ ਪੰਜਾਬ ਅਤੇ ਉੱਤਰ ਭਾਰਤ ਦੇ ਕਈ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।  ਅਮਰੀਕੀ ਭੂ-ਵਿਗਿਆਨ ਵਿਭਾਗ ਮੁਤਾਬਕ ਭੂਚਾਲ ਦਾ ਕੇਂਦਰ ਮਕਬੂਜ਼ਾ ਕਸ਼ਮੀਰ ਵਿਚ ਨਵੇਂ ਮੀਰਪੁਰ ਨੇੜੇ ਸੀ ਅਤੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.8 ਫ਼ੀ ਸਦੀ ਮਾਪੀ ਗਈ ਜਦਕਿ ਪਾਕਿਸਤਾਨ ਦੇ ਵਿਗਿਆਨ ਮੰਤਰੀ ਫ਼ਵਾਦ ਚੌਧਰੀ ਨੇ ਭੂਚਾਲ ਦੀ ਤੀਬਰਤਾ 7.1 ਮਾਪੇ ਜਾਣ ਦਾ ਦਾਅਵਾ ਕੀਤਾ।  ਮੀਰਪੁਰ ਦੇ ਡੀ.ਆਈ.ਜੀ. ਸਰਦਾਰ ਗੁਲਫ਼ਰਾਜ਼ ਖ਼ਾਨ ਨੇ ਦੱਸਿਆ ਕਿ 20 ਜਣਿਆਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ ਅਤੇ 300 ਤੋਂ ਵੱਧ ਜ਼ਖ਼ਮੀਆਂ ਦਾ ਇਲਾਜ ਹਸਪਤਾਲਾਂ ਵਿਚ ਕੀਤਾ ਜਾ ਰਿਹਾ ਹੈ। ਇਸੇ ਦਰਮਿਆਨ ਪਾਕਿਸਤਾਨ ਦੇ ਮੌਸਮ ਵਿਭਾਗ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਲਹਿੰਦੇ ਪੰਜਾਬ ਦੇ ਜਿਹਲਮ ਸ਼ਹਿਰ ਦੇ ਪਹਾੜਾਂ ਵਿਚ ਸੀ। ਮੀਰਪੁਰ ਵਿਚ ਕਈ ਮਕਾਨ ਢਹਿ-ਢੇਰੀ ਹੋ ਗਏ ਜਦਕਿ ਇਲਾਕੇ ਦੀ ਇਕ ਮਸਜਿਦ ਨੂੰ ਵੀ ਨੁਕਸਾਨ ਪੁੱਜਿਆ।

More News

NRI Post
..
NRI Post
..
NRI Post
..