ਬਾਲੀਵੁੱਡ: ਮਹਾਨਾਇਕ ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਕਰਕੇ ਇਹ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਇਹ ਦੇਸ਼ 'ਚ ਸਿਨੇਮਾ ਜਗਤ ਦਾ ਸਭ ਤੋਂ ਵੱਡਾ ਸਨਮਾਨ ਹੈ।

ਜਾਵਡੇਕਰ ਨੇ ਆਪਣੇ ਟਵੀਟ 'ਚ ਲਿਖਿਆ, 'ਅਮਿਤਾਭ ਬੱਚਨ ਨੇ ਆਪਣੇ ਸ਼ਾਨਦਾਰ ਅਭਿਨੈ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਅਤੇ ਉਹ 2 ਪੀੜ੍ਹੀਆਂ ਲਈ ਪ੍ਰੇਰਨਾ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਬਿਨਾਂ ਵਿਰੋਧ ਦਾਦਾ ਸਾਹਿਬ ਫਾਲਕੇ ਐਵਾਰਡ ਲਈ ਚੁਣਿਆ ਗਿਆ ਹੈ। ਪੂਰਾ ਦੇਸ਼ ਅਤੇ ਇੰਟਰਨੈਸ਼ਨਲ ਭਾਈਚਾਰੇ 'ਚ ਖ਼ੁਸ਼ੀ ਹੈ। ਮੈਂ ਵੀ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ।'
ਯੋਗਦਾਨ ਲਈ ਇਹ ਸਾਲਾਨਾ ਪੁਰਸਕਾਰ ਦਿੱਤਾ ਜਾਦਾ ਹੈ। ਇਸ ਸਨਮਾਨ ਦੀ ਸ਼ੁਰੂਆਤ ਦਾਦਾ ਸਾਹਿਬ ਫਾਲਕੇ ਦੇ ਜਨਮ ਸ਼ਤਾਬਦੀ ਸਾਲ 1969 ਤੋਂ ਹੋਈ ਸੀ। ਉਦੋਂ ਪਹਿਲੀ ਵਾਰ ਇਹ ਸਨਮਾਨ ਅਭਿਨੇਤਰੀ ਦੇਵਿਕਾ ਰਾਣੀ ਨੂੰ ਦਿੱਤਾ ਗਿਆ ਸੀ।
ਪਿਛਲੇ ਸਾਲ ਇਹ ਸਨਮਾਨ ਵਿਨੋਦ ਖੰਨਾ ਨੂੰ ਦਿੱਤਾ ਗਿਆ ਸੀ। ਹੁਣ ਇਸ ਪੁਰਸਕਾਰ 'ਚ 10 ਲੱਖ ਰੁਪਏ ਅਤੇ ਪ੍ਰਸ਼ੰਸਾ ਪੱਤਰ ਦਿੱਤੇ ਜਾਂਦੇ ਹਨ।
ਜਾਣੋ, ਹੁਣ ਤਕ ਦੇ ਦਾਦਾ ਸਾਹਿਬ ਫਾਲਕੇ ਪੁਰਸਕਾਰਾਂ ਬਾਰੇ
- ਦੇਵਿਕਾ ਰਾਣੀ, ਅਭਿਨੇਤਰੀ ਹਿੰਦੀ
- ਬੀਐੱਨ ਸਰਕਾਰ, ਨਿਰਮਾਤਾ ਬੰਗਾਲੀ
- ਪ੍ਰਿਥਵੀ ਕਪੂਰ (ਦੇਹਾਂਤ ਉਪਰੰਤ), ਅਭਿਨੇਤਾ ਹਿੰਦੀ
- ਪੰਕਜ ਮਲਿਕ, ਸੰਗੀਤਕਾਰ
- ਰੂਬੀ ਮੇਅਰਸ (ਸੁਲੋਚਨਾ), ਅਭਿਨੇਤਰੀ ਹਿੰਦੀ
- ਬੋਮਿਰੈਡੀ ਨਰਸਿਮ੍ਹਾ ਰੈਡੀ, ਡਾਇਰੈਕਟਰ ਤੇਲਗੂ
- ਧੀਰੇਂਦਰਨਾਥ ਗਾਂਗੁਲੀ ਅਭਿਨੇਤਾ, ਡਾਇਰੈਕਟਰ ਬੰਗਾਲੀ
- ਕਾਨਨ ਦੇਵੀ, ਅਭਿਨੇਤਰੀ ਬੰਗਾਲੀ
- ਨਿਤਿਨ ਬੋਸ ਫੋਟੋਗ੍ਰਾਫਰ, ਡਾਇਰੈਕਟਰ ਲੇਖਕ, ਬੰਗਾਲੀ, ਹਿੰਦੀ
- ਰਾਏਚੰਦ ਬੋਰਾਲ ਸੰਗੀਤਕਾਰ, ਡਾਇਰੈਕਟਰ, ਬੰਗਾਲੀ, ਹਿੰਦੀ
- ਸੋਹਰਾਬ ਮੋਦੀ, ਅਭਿਨੇਤਾ, ਡਾਇਰੈਕਟਰ, ਨਿਰਮਾਤਾ ਹਿੰਦੀ
- ਪੈਦੀ ਜੈਰਾਜ ਅਭਿਨੇਤਾ, ਡਾਇਰੈਕਟਰ ਹਿੰਦੀ
- ਨੌਸ਼ਾਦ ਅਲੀ ਸੰਗੀਤਕਾਰ ਹਿੰਦੀ
- ਐਲਵੀ ਪ੍ਰਸਾਦ ਅਭਿਨੇਤਾ, ਨਿਰਮਾਤਾ, ਡਾਇਰੈਕਟਰ ਤੇਲਗੂ, ਤਾਮਿਲ
- ਦੁਰਗਾ ਖੋਟੇ ਅਭਿਨੇਤਰੀ, ਹਿੰਦੀ, ਮਰਾਠੀ
- ਸੱਤਿਆਜੀਤ ਰਾਏ ਡਾਇਰੈਕਟਰ ਬੰਗਾਲੀ
- ਵੀ. ਸ਼ਾਂਤਾਰਾਮ ਅਭਿਨੇਤਾ,ਨਿਰਮਾਤਾ ਡਾਇਰੈਕਟਰ, ਹਿੰਦੀ, ਮਰਾਠੀ
- ਬੀ ਨਾਗਰੈਡੀ, ਨਿਰਮਾਤਾ ਤੇਲਗੂ
- ਰਾਜ ਕਪੂਰ, ਅਭਿਨੇਤਾ, ਡਾਇਰੈਕਟਰ ਹਿੰਦੀ
- ਅਸ਼ੋਕ ਕੁਮਾਰ, ਅਭਿਨੇਤਾ ਹਿੰਦੀ
- ਲਤਾ ਮੰਗੇਸ਼ਕਰ, ਪਿੱਠਵਰਤੀ ਗਾਇਕਾ
- ਅਕਿੱਨੇਨੀ ਨਾਗੇਸ਼ਵਰ, ਅਭਿਨੇਤਾ ਤੇਲਗੂ
- ਭਾਲਜੀ ਪੇਂਢਾਕਰ, ਡਾਇਰੈਕਟਰ,ਨਿਰਮਾਤਾ, ਲੇਖਕ ਮਰਾਠੀ
- ਭੂਪੇਨ ਹਜਾਰਿਕਾ, ਪਿੱਠਵਰਤੀ ਗਾਇਕ ਆਸਾਮੀ
- ਮਜ਼ਰੂਹ ਸੁਲਤਾਨਪੁਰੀ, ਗੀਤਕਾਰ ਹਿੰਦੀ
- ਦਿਲੀਪ ਕੁਮਾਰ ਅਭਿਨੇਤਾ ਹਿੰਦੀ
- ਡਾ. ਰਾਜਕੁਮਾਰ, ਅਭਿਨੇਤਾ ਕੰਨੜ
- ਸ਼ਿਵਾਜੀ ਗਣਸ਼ਨ, ਅਭਿਨੇਤਾ ਤਾਮਿਲ
- ਕਵੀ ਪ੍ਰਦੀਪ, ਗੀਤਕਾਰ ਹਿੰਦੀ
- ਬਲਦੇਵ ਰਾਜ ਚੋਪੜਾ, ਨਿਰਮਾਤਾ, ਡਾਇਰੈਕਟਰ ਹਿੰਦੀ
- ਰਿਸ਼ੀਕੇਸ਼ ਮੁਖਰਜੀ ਡਾਇਰੈਕਟਰ ਹਿੰਦੀ
- ਆਸ਼ਾ ਭੋਂਸਲੇ ਪਲੇਅਬੈਕ ਗਾਇਕਾ ਹਿੰਦੀ
- ਯਸ਼ ਚੋਪੜਾ ਨਿਰਮਾਤਾ ਨਿਰਦੇਸ਼ਕ ਹਿੰਦੀ
- ਦੇਵ ਆਨੰਦ, ਅਭਿਨੇਤਾ, ਨਿਰਮਾਤਾ, ਨਿਰਦੇਸ਼ਕ ਹਿੰਦੀ
- ਮ੍ਰਿਣਾਲ ਸੇਨ, ਨਿਰਦੇਸ਼ਕ ਬੰਗਾਲੀ
- ਅਦੂਰ ਗੋਪਾਲਕ੍ਰਿਸ਼ਨਨ, ਨਿਰਦੇਸ਼ਕ ਮਲਿਆਲੀ
- ਸ਼ਿਆਮ ਬੇਨੇਗਲ, ਨਿਰਦੇਸ਼ਕ ਹਿੰਦੀ
- ਤਪਨ ਸਿਨਹਾ, ਨਿਰਦੇਸ਼ਕ ਬੰਗਾਲੀ
- ਮੰਨਾ ਡੇ ਗਾਇਕ, ਬੰਗਾਲੀ
- ਬੀ ਕੇ ਮੂਰਤੀ, ਸਿਨੇਮਾਘਰ
- ਡੀ ਰਾਮਾਨਾਇਡੂ, ਨਿਰਮਾਤਾ, ਨਿਰਦੇਸ਼ਕ ਤੇਲਗੂ
- ਕੇ ਬਾਲਾਚੰਦਰ, ਨਿਰਦੇਸ਼ਕ ਤਮਿਲ
- ਸੋਮਿੱਤਰਾ ਚਟਰਜੀ, ਅਭਿਨੇਤਾ ਬੰਗਾਲੀ
- ਪ੍ਰਾਣ, ਅਭਿਨੇਤਾ ਹਿੰਦੀ
- ਗੁਲਜਾਰ, ਗੀਤਕਾਰ
- ਸ਼ਸ਼ੀ ਕਪੂਰ, ਅਭਿਨੇਤਾ
- ਮਨੋਜ ਕੁਮਾਰ, ਅਭਿਨੇਤਾ ਹਿੰਦੀ (13)
- ਕਸੀਨਾਥੂਨੀ ਵਿਸ਼ਵਨਾਥ ਨਿਰਦੇਸ਼ਕ ਤੇਲਗੂ
- ਵਿਨੋਦ ਖੰਨਾ, ਅਭਿਨੇਕਾ ਹਿੰਦੀ
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



