ਹਾਲੇ ਵੀ ਕਸ਼ਮੀਰ ਮਾਮਲੇ ਤੇ ਭਾਰਤ-ਪਾਕਿਸਤਾਨ ਵਿਚਾਲੇ ਵਿਚੋਲਗੀ ਕਰਨਾ ਚਾਹੁੰਦੇ ਨੇ : ਟਰੰਪ

by mediateam

ਨਿਊਯਾਰਕ (Vikram Sehajpal) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਦੀ ਚੋਟੀ ਦੀ ਅਗਵਾਈ ਦੇ ਨਾਲ ਬੈਠਕਾਂ 'ਚ ਕਸ਼ਮੀਰ ਮਾਮਲੇ 'ਤੇ ਚਰਚਾ ਕੀਤੀ ਤੇ ਵਿਚੋਲਗੀ ਰਾਹੀਂ ਦੋਵਾਂ ਪ੍ਰਮਾਣੂ ਸੰਪਨ ਦੇਸ਼ਾਂ ਦੀ ਮਦਦ ਦਾ ਪ੍ਰਸਤਾਵ ਰੱਖਿਆ। ਇਸ ਬਿਆਨ ਤੋਂ ਇਕ ਦਿਨ ਪਹਿਲਾਂ ਟਰੰਪ ਨੇ ਇਥੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ|

ਜਿਥੇ ਦੋਵਾਂ ਨੇਤਾਵਾਂ ਨੇ ਪਾਕਿਸਤਾਨ ਤੋਂ ਪੈਦਾ ਹੋ ਰਹੇ ਅੱਤਵਾਦ ਦੇ ਖਤਰੇ ਤੇ ਭਾਰਤ-ਅਮਰੀਕਾ ਦੋ-ਪੱਖੀ ਵਪਾਰ ਮਾਮਲਿਆਂ 'ਤੇ ਮੁੱਖ ਰੂਪ ਨਾਲ ਧਿਆਨ ਕੇਂਦਰਿਤ ਕੀਤਾ ਸੀ। ਭਾਰਤ ਦਾ ਸਪੱਸ਼ਟ ਰੁਖ ਰਿਹਾ ਹੈ ਕਿ ਕਸ਼ਮੀਰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਦੋ-ਪੱਖੀ ਮਾਮਲਾ ਹੈ ਤੇ ਇਸ 'ਚ ਕਿਸੇ ਤੀਜੇ ਪੱਖ ਦੀ ਇਸ 'ਚ ਕੋਈ ਭੂਮਿਕਾ ਨਹੀਂ ਹੈ।

More News

NRI Post
..
NRI Post
..
NRI Post
..