ਹਿਉਸਟਨ , 28 ਸਤੰਬਰ ( NRI MEDIA )
ਅਮਰੀਕਾ ਦੇ ਵਿੱਚ ਪੰਜਾਬੀ ਮੂਲ ਦੇ ਸਿੱਖ ਡਿਪਟੀ ਪੁਲਿਸ ਕਰਮੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ , ਇੱਥੇ ਸੰਦੀਪ ਧਾਲੀਵਾਲ ਪਹਿਲੇ ਸਿੱਖ ਡਿਪਟੀ ਸ਼ੈਰਿਫ ਸਨ ਅਤੇ ਲੰਮੇ ਸਮੇ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਸਨ , ਉਨ੍ਹਾਂ ਦੇ ਕਤਲ ਤੋਂ ਬਾਅਦ ਹਿਉਸਟਨ ਖੇਤਰ ਦੇ ਲੋਕ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ , ਸ਼ੈਰਿਫ ਵਿਭਾਗ ਵਿਚ ਡਿਪਟੀ ਬਣਨ ਵਾਲੇ ਉਹ ਪਹਿਲੇ ਸਿੱਖ ਸਨ |

ਅਸਲ ਵਿੱਚ ਸ਼ੁਕਰਵਾਰ ਰਾਤ ਨੂੰ ਜਦੋ ਉਹ ਡਿਊਟੀ ਤੇ ਤੈਨਾਤ ਸਨ ਤਾਂ ਉਨ੍ਹਾਂ ਨੇ ਇਕ ਗੱਡੀ ਨੂੰ ਰੁਕਣ ਦਾ ਇਧਰ ਕੀਤਾ , ਉਨ੍ਹਾਂ ਵਲੋਂ ਗੱਡੀ ਨੂੰ ਰੋਕੇ ਜਾਣ ਤੇ ਉਨ੍ਹਾਂ ਦੇ ਸਿਰ ਵਿੱਚ ਪਿੱਛੇ ਤੋਂ ਗੋਲੀਆਂ ਮਾਰੀਆਂ ਗਈਆਂ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ , ਅਮਰੀਕਾ ਪੁਲਿਸ ਵਿਭਾਗ ਨੇ ਇਸ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਹੈ , ਉਨ੍ਹਾਂ ਸਮੇਤ ਪੰਜਾਬ ਦੇ ਮੁੱਖਮੰਤਰੀ ਨੇ ਵੀ ਦੁੱਖ ਜ਼ਾਹਰ ਕੀਤਾ ਹੈ |
ਅਮਰੀਕੀ ਪੁਲਿਸ ਵਿਭਾਗ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਇਕ ਵਿਅਕਤੀ ਵਲੋਂ ਡਿਪਟੀ ਸ਼ੈਰਿਫ ਸੰਦੀਪ ਧਾਲੀਵਾਲ ਨੂੰ ਕਤਲ ਕਰ ਦਿੱਤਾ ਗਿਆ ਹੈ , ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਸ ਕਤਲ ਦੇ ਸਬੰਧ ਵਿੱਚ ਪੁਲਿਸ ਨੇ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ , ਇਸ ਦੋਸ਼ੀ ਦੀ ਉਮਰ 47 ਸਾਲ ਹੈ ਅਤੇ ਉਸ ਕੋਲੋਂ ਇਕ ਹਥਿਆਰ ਵੀ ਕਾਬੂ ਕੀਤਾ ਗਿਆ ਹੈ |



