ਚੰਡੀਗੜ (ਇੰਦਰਜੀਤ ਸਿੰਘ) : ਪੰਜਾਬ ਸਰਕਾਰ ਨੇ ਜੇਲ੍ਹਾਂ ਵਿਚ ਬੰਦ ਕੈਦੀਆਂ ਨੂੰ ਗਾਂਧੀ ਜੈਅੰਤੀ ਮੌਕੇ ਤੋਹਫ਼ਾ ਦਿੰਦੇ ਹੋਏ 45 ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਵੱਖ-ਵੱਖ ਜੇਲ੍ਹਾਂ ਵਿਚ ਬੰਦ 35 ਕੈਦੀਆਂ ਨੂੰ ਬੁੱਧਵਾਰ ਨੂੰ ਰਿਹਾਅ ਕਰਨ ਬਾਰੇ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਜਦੋਂਕਿ ਦੇਰ ਸ਼ਾਮ ਦਸ ਹੋਰ ਕੈਦੀਆਂ ਦੀ ਫਾਈਲ ਮੁੱਖ ਮੰਤਰੀ ਵੱਲੋਂ ਕਲੀਅਰ ਕਰਨ ਤੋਂ ਬਾਅਦ ਰਾਜਪਾਲ ਪੰਜਾਬ ਵੱਲੋਂ ਮਨਜ਼ੂਰ ਕਰਨ ਦੀ ਜਾਣਕਾਰੀ ਮਿਲੀ ਹੈ।ਇਨ੍ਹਾਂ ਕੈਦੀਆਂ ਵਿਚ ਦੋ ਮਹਿਲਾ ਕੈਦੀ ਵੀ ਸ਼ਾਮਲ ਹਨ, ਜੋ ਕਿ ਕੇਂਦਰੀ ਜੇਲ੍ਹ ਪਟਿਆਲਾ ਅਤੇ ਕੇਂਦਰੀ ਜੇਲ੍ਹ ਬਠਿੰਡਾ ਵਿਚ ਬੰਦ ਹਨ। ਰਾਜਪਾਲ ਪੰਜਾਬ ਵੱਲੋਂ ਇਨ੍ਹਾਂ ਸਾਰੇ ਕੈਦੀਆਂ ਨੂੰ ਜੇਲ੍ਹਾਂ ਵਿਚ ਚੰਗੇ ਆਚਰਣ ਵਜੋਂ ਵਿਚਰਨ ਅਤੇ ਅੱਧੀ ਤੋਂ ਵੱਧ ਸਜ਼ਾ ਕੱਟੀ ਜਾਣ ਕਾਰਨ ਬਚਦੀ ਸਜ਼ਾ ਮਾਫ਼ ਕਰ ਕੇ ਜੇਲ੍ਹਾਂ ਤੋਂ ਰਿਹਾਅ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਕੈਟਾਗਰੀ-ਏ ਤਹਿਤ ਕੇਂਦਰੀ ਜੇਲ੍ਹ ਬਠਿੰਡਾ 'ਚ ਬੰਦ ਲਖਵਿੰਦਰ ਕੌਰ (55) ਪਤਨੀ ਹਰਭਜਨ ਸਿੰਘ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਲਖਵਿੰਦਰ ਕੌਰ ਉਮਰ 55 ਸਾਲ ਅੱਧੀ ਸਜ਼ਾ ਕੱਟ ਚੁੱਕੀ ਹੈ। ਇਸੇ ਤਰ੍ਹਾਂ ਕੈਟਾਗਰੀ-ਸੀ ਤਹਿਤ ਕੇਂਦਰੀ ਜੇਲ੍ਹ ਬਠਿੰਡਾ 'ਚ ਕੇਵਲ ਸਿੰਘ ਪੁੱਤਰ ਮਣਸ਼ਾ ਸਿੰਘ, ਦੇਵ ਸਿੰਘ ਪੁੱਤਰ ਜੋਰਾ ਸਿੰਘ ਬੰਦ ਹਨ, ਜਿਨ੍ਹਾਂ ਦੀ ਉਮਰ ਸੱਠ ਸਾਲ ਦੇ ਕਰੀਬ ਹੈ ਅਤੇ ਇਹ ਵੀ ਅੱਧੀ ਸਜ਼ਾ ਕੱਟ ਚੁੱਕੇ ਹਨ।ਇਸੇ ਤਰ੍ਹਾਂ ਕੈਟਾਗਰੀ-ਐੱਫ ਤਹਿਤ ਦੋ ਤਿਹਾਈ (66 ਫ਼ੀਸਦੀ) ਸਜ਼ਾ ਭੁਗਤ ਚੁੱਕੇ 32 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ ਜਿਨ੍ਹਾਂ ਵਿਚ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਰਣਜੀਤ ਸਿੰਘ ਪੁੱਤਰ ਬਲਵੰਤ ਸਿੰਘ, ਅਜੈ ਕੁਮਾਰ ਪੁੱਤਰ ਨਰੇਸ਼ ਕੁਮਾਰ, ਗੁਰਦਿੱਤ ਸਿੰਘ ਪੁੱਤਰ ਗੁਰਮੁੱਖ ਸਿੰਘ, ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਰਜਿੰਦਰ ਕੁਮਾਰ ਰਾਣਾ ਪੁੱਤਰ ਰਾਮ ਚੰਦ, ਤੇਲੂ ਰਾਮ ਪੁੱਤਰ ਸਦਾ ਰਾਮ, ਫਰਨਾਮ ਖਾਨ ਪੁੱਤਰ ਤੇਫੇਲ ਖਾਨ, ਸੁਧੀਰ ਕੁਮਾਰ ਪੁੱਤਰ ਰਾਜ ਕੁਮਾਰ, ਸੁਲਤਾਨ ਸਿੰਘ ਪੁੱਤਰ ਰਾਮ ਸਿੰਘ, ਨਛੱਤਰ ਸਿੰਘ ਪੁੱਤਰ ਉਜਾਗਰ ਸਿੰਘ ਸ਼ਾਮਲ ਹਨ।
ਕੇਂਦਰੀ ਜੇਲ੍ਹ ਲੁਧਿਆਣਾ 'ਚ ਬੰਦ ਸੁਖਬੀਰ ਸਿੰਘ ਪੁੱਤਰ ਅਵਤਾਰ ਸਿੰਘ, ਵਿਕਾਸ ਗਰਗ ਪੁੱਤਰ ਮਹਿੰਦਰ ਪ੍ਰਤਾਪ ਗਰਗ ਅਤੇ ਗੁਰਦਾਸਪੁਰ ਜੇਲ੍ਹ 'ਚ ਬੰਦ ਦਿਲਬਾਗ ਸਿੰਘ ਪੁੱਤਰ ਗੁਰਮੀਤ ਸਿੰਘ, ਸਿਕੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ, ਰਣਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ, ਸੁਰਜਨ ਸਿੰਘ ਪੁੱਤਰ ਕੇਹਰ ਸਿੰਘ, ਫ਼ਰੀਦਕੋਟ ਜੇਲ੍ਹ 'ਚ ਬੰਦ ਨੀਤੂ ਪੁੱਤਰ ਅਮਰੀਕ ਸਿੰਘ, ਜਰਨੈਲ ਸਿੰਘ ਪੁੱਤਰ ਸੁਰਜੀਤ ਸਿੰਘ, ਰਾਜੂ ਪੁੱਤਰ ਸੁਰਜੀਤ ਸਿੰਘ, ਕਰਨੈਲ ਸਿੰਘ ਪੁੱਤਰ ਪੂਰਨ ਸਿੰਘ, ਬਲੌਰ ਸਿੰਘ ਪੁੱਤਰ ਸੁਰਜੀਤ ਸਿੰਘ, ਪਰਮਜੀਤ ਸਿੰਘ ਪੁੱਤਰ ਸਰੂਪ ਸਿੰਘ, ਜ਼ਿਲ੍ਹਾ ਜੇਲ੍ਹ ਸੰਗਰੂਰ ਵਿਖੇ ਬੰਦ ਨੈਬ ਸਿੰਘ ਪੁੱਤਰ ਸਤਨਾਮ ਸਿੰਘ, ਲਖਵਿੰਦਰ ਸਿੰਘ ਉਰਫ਼ ਲੱਖੀ ਪੁੱਤਰ ਹਰਭਜਨ ਸਿੰਘ, ਨਵੀਂ ਜੇਲ੍ਹ ਨਾਭਾ 'ਚ ਬੰਦ ਦਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ, ਖੁਸ਼ਵੀਰ ਯਾਦਵ ਪੁੱਤਰ ਸੀਬੂ ਯਾਦਵ, ਬਲਵੰਤ ਸਿੰਘ ਛੋਟਾ ਪੁੱਤਰ ਮੇਵਾ ਸਿੰਘ, ਅਮਰੀਕ ਸਿੰਘ ਪੁੱਤਰ ਸਰਦਾਰ ਸਿੰਘ, ਸੁਸ਼ੀਲ ਕੁਮਾਰ ਪੁੱਤਰ ਯੋਗੀ ਰਾਜ, ਜ਼ਿਲ੍ਹਾ ਜੇਲ੍ਹ ਰੂਪਨਗਰ 'ਚ ਬੰਦ ਪ੍ਰਰੇਮ ਸਿੰਘ ਪੁੱਤਰ ਭਗਤ ਸਿੰਘ, ਸਬ ਜੇਲ੍ਹ ਪਠਾਨਕੋਟ 'ਚ ਬੰਦ ਮੁਕੇਸ਼ ਸਿੰਘ ਉਰਫ ਰਿੰਕੂ ਪੁੱਤਰ ਜੋਗਿੰਦਰ ਸਿੰਘ, ਹਰਪਾਲ ਸਿੰਘ ਉਰਫ਼ ਕਾਲੂ ਪੁੱਤਰ ਦਲੀਪ ਸਿੰਘ ਅਤੇ ਕੇਂਦਰੀ ਜੇਲ੍ਹ ਪਟਿਆਲਾ 'ਚ ਬੰਦ ਪ੍ਰਰੀਤੋ ਪਤਨੀ ਸੱਭੂ ਸਿੰਘ ਨੂੰ ਰਿਹਾਅ ਕੀਤਾ ਜਾਵੇਗਾ।
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ 150 ਸਾਲਾ ਜਨਮ ਸ਼ਤਾਬਦੀ (ਗਾਂਧੀ ਜੈਅੰਤੀ) ਦੇ ਸੰਦਰਭ 'ਚ ਪੰਜਾਬ ਸਰਕਾਰ ਵੱਲੋਂ 35 ਕੈਦੀਆਂ ਨੂੰ ਬੁੱਧਵਾਰ ਨੂੰ ਵੱਖ-ਵੱਖ ਜੇਲ੍ਹਾਂ ਤੋਂ ਰਿਹਾਅ ਕੀਤਾ ਜਾਵੇਗਾ।



