ਅਫਗਾਨਿਸਤਾਨ : ਪੁਲਿਸ ਹੈੱਡਕੁਆਟਰ ‘ਤੇ ਅੱਤਵਾਦੀ ਹਮਲਾ, 11 ਪੁਲਸੀਆਂ ਦੀ ਮੌਤ

by mediateam

ਵੈੱਬ ਡੈਸਕ (Vikram Sehajpal) : ਅੱਤਵਾਦੀ ਜਥੇਬੰਦੀ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਬਲਖ਼ ਸੂਬੇ 'ਚ ਸਥਿਤ ਪੁਲਿਸ ਹੈੱਡਕੁਆਰਟਰ 'ਤੇ ਹਮਲਾ ਕੀਤਾ। ਇਸ ਹਮਲੇ 'ਚ 11 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ। ਅੱਤਵਾਦੀਆਂ ਨੇ ਦਰਜਨ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਬੰਦੀ ਬਣਾਇਆ ਤੇ ਹੈੱਡਕੁਆਟਰ 'ਚ ਅੱਗ ਵੀ ਲਗਾ ਦਿੱਤੀ। ਸਮਾਚਾਰ ਏਜੰਸੀ ਏਐੱਫਪੀ ਮੁਤਾਬਕ ਬਾਈਕ 'ਤੇ ਸਵਾਰ ਕਰੀਬ 400 ਤਾਲਿਬਾਨੀ ਅੱਤਵਾਦੀਆਂ ਨੇ ਸ਼ੋਰਤੇਪਾ ਜ਼ਿਲ੍ਹਾ ਦੇ ਪੁਲਿਸ ਹੈੱਡਕੁਆਰਟਰ 'ਤੇ ਸੋਮਵਾਰ ਦੀ ਸ਼ਾਮ ਹਮਲਾ ਕੀਤਾ। 

ਸੂਬਾਈ ਗਵਰਨਰ ਦੇ ਤਰਜਮਾਨ ਮੁਨੀਰ ਫਰਹਾਦ ਨੇ ਕਿਹਾ, 'ਅੱਤਵਾਦੀਆਂ ਤੇ ਪੁਲਿਸ ਦਾ ਮੁਕਾਬਲਾ ਮੰਗਲਵਾਰ ਦੀ ਸਵੇਰ ਚਲਦਾ ਰਿਹਾ। ਹੈੱਡਕੁਆਰਟਰ 'ਤੇ ਪੂੁਰੀ ਤਰ੍ਹਾਂ ਕਬਜ਼ਾ ਕਰਨ ਤੋਂ ਬਾਅਦ ਉਨ੍ਹਾਂ ਨੇ ਉੱਥੇ ਅੱਗ ਲਗਾ ਦਿੱਤੀ। ਬਾਅਦ 'ਚ ਅਫ਼ਗਾਨ ਨੈਸ਼ਨਲ ਡਿਫੈਂਸ ਐਂਡ ਸਕਿਓਰਿਟੀ ਫੋਰਸਿਜ਼ ਦੀ ਮਦਦ ਨਾਲ ਹੈੱਡਕੁਆਰਟਰ ਨੂੰ ਅੱਤਵਾਦੀਆਂ ਦੇ ਕਬਜ਼ੇ 'ਚੋਂ ਛੁਡਾਇਆ ਗਿਆ।' ਤਾਲਿਬਾਨ ਨੇ ਇਸ ਹਮਲੇ ਦਾ ਅਖੌਤੀ ਵੀਡੀਓ ਵੀ ਜਾਰੀ ਕੀਤਾ ਹੈ। 

ਤਾਲਿਬਾਨੀ ਤਰਜਮਾਨ ਮੁਤਾਬਕ ਹਮਲੇ 'ਚ 30 ਪੁਲਿਸ ਮੁਲਾਜ਼ਮ ਮਾਰੇ ਗਏ ਸਨ। ਉੱਧਰ, ਤਾਖਰ ਸੂਬੇ ਦੇ ਤਿੰਨ ਜ਼ਿਲਿ੍ਆਂ 'ਚ ਵੀ ਸ਼ਨਿਚਰਵਾਰ ਤੋਂ ਹੀ ਅੱਤਵਾਦੀਆਂ ਤੇ ਫ਼ੌਜ ਦਰਮਿਆਨ ਮੁਕਾਬਲਾ ਜਾਰੀ ਹੈ। ਦੱਸਣਯੋਗ ਹੈ ਕਿ ਅਮਰੀਕਾ ਵੱਲੋਂ ਅਫ਼ਗਾਨਿਸਤਾਨ 'ਚ ਅਮਨ ਲਈ ਹੋ ਰਹੀ ਗੱਲਬਾਤ ਖ਼ਤਮ ਕੀਤੇ ਜਾਣ ਤੋਂ ਬਾਅਦ ਤੋਂ ਤਾਲਿਬਾਨ ਨੇ ਦੇਸ਼ 'ਚ ਹਮਲੇ ਤੇਜ਼ ਕਰ ਦਿੱਤੇ ਹਨ।

More News

NRI Post
..
NRI Post
..
NRI Post
..