ਵਿਸ਼ਾਖਾਪਟਨਮ: ਭਾਰਤ ਨੇ ਬੁੱਧਵਾਰ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ ਪਹਿਲੇ ਟੈਸਟ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ। ਭਾਰਤ ਦੇ ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ ਤੇ ਮਯੰਕ ਅਗਰਵਾਲ ਨੇ ਚੰਗੀ ਸ਼ੁਰੂਆਤ ਕੀਤੀ ਹੈ। ਪਹਿਲੇ ਦਿਨ ਭਾਰਤ ਨੇ ਬਿਨਾਂ ਕਿਸੇ ਨੁਕਸਾਨ ਦੇ 59.1 ਓਵਰਾਂ ਚ 202 ਦੌੜਾਂ ਬਣਾ ਲਈਆਂ ਹਨ।
ਪਹਿਲੀ ਵਾਰ ਟੈਸਟ 'ਚ ਓਪਨਿੰਗ ਕਰ ਰਹੇ ਰੋਹਿਤ ਨੇ ਠੋਕਿਆ ਧਮਾਕੇਦਾਰ ਸੈਂਕੜਾ
ਰੋਹਿਤ ਸ਼ਰਮਾ - 115* ਦੌੜਾਂ
ਮਯੰਕ ਅਗਰਵਾਲ - 84* ਦੌੜਾਂ
ਬਤੌਰ ਓਪਨਰ ਪਹਿਲੀ ਵਾਰ ਟੈਸਟ ਮੈਚ ਖੇਡ ਰਹੇ ਰੋਹਿਤ ਸ਼ਰਮਾ ਨੇ ਸੈਂਕੜਾ ਠੋਕ ਦਿੱਤਾ ਹੈ। ਰੋਹਿਤ ਨੇ 154 ਗੇਂਦਾਂ 'ਚ 10 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ ਸੈਂਕੜਾ ਪੂਰਾ ਕੀਤਾ। ਦੂਸਰੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਰ ਵੀ ਚੰਗੀ ਬੱਲੇਬਾਜ਼ੀ ਕਰ ਰਹੇ ਹਨ। ਮਯੰਕ ਆਪਣੇ ਟੈਸਟ ਕਰੀਅਰ ਦੇ ਪਹਿਲੇ ਸੈਂਕੜੇ ਦੇ ਕਾਫ਼ੀ ਕਰੀਬ ਹਨ।
ਭਾਰਤ ਨੇ ਕੁਝ ਸਮਾਂ ਪਹਿਲਾਂ ਹੀ ਵੈਸਟਇੰਡੀਜ਼ ਨੂੰ ਉਸ ਦੇ ਘਰ 'ਚ ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ 2-0 ਨਾਲ ਮਾਤ ਦਿੱਤੀ ਸੀ ਤੇ ਉਹ ਉਸੇ ਲੈਅ ਨੂੰ ਬਣਾਈ ਰੱਖਣ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗੀ। ਟੀਮ ਇੰਡੀਆ ਨੇ ਮੈਚ ਤੋਂ ਇਕ ਦਿਨ ਪਹਿਲਾਂ ਪਲੇਇੰਗ ਇਲਵੈਨ ਦਾ ਐਲਾਨ ਕਰ ਕੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਸਨ। ਰੋਹਿਤ ਸ਼ਰਮਾ ਟੈਸਟ ਕ੍ਰਿਕਟ 'ਚ ਪਹਿਲੀ ਵਾਰ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਨਜ਼ਰ ਆਉਣਗੇ, ਜਿਸ ਕਾਰਨ ਉਨ੍ਹਾਂ ਲਈ ਇਹ ਸੀਰੀਜ਼ ਬੇਹੱਦ ਮਹੱਤਵਪੂਰਨ ਹੋ ਗਈ ਹੈ।
ਦੱਖਣੀ ਅਫ਼ਰੀਕੀ ਟੀਮ ਇਸ ਸੀਰੀਜ਼ ਨਾਲ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਆਗਾਜ਼ ਕਰੇਗੀ। ਫਾਫ ਡੂਪਲੇਸਿਸ ਦੀ ਅਗਵਾਈ 'ਚ ਟੀਮ ਲਈ ਭਾਰਤ ਦਾ ਉਸ ਦੇ ਘਰ 'ਚ ਸਾਹਮਣਾ ਕਰਨਾ ਬੇਹੱਦ ਮੁਸ਼ਕਲ ਹੋਵੇਗਾ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਯੁਵਾ ਦੱਖਣੀ ਅਫ਼ਰੀਕੀ ਖ਼ਿਡਾਰੀ ਕਿਹੋ ਜਿਹਾ ਪ੍ਰਦਰਸ਼ਨ ਕਰਦੇ ਹਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



