ਟੋਰਾਂਟੋ ਅਤੇ ਮਿਸੀਸਾਗਾ ‘ਚ ਮੁੜ ਵਾਪਰੀਆਂ ਗੋਲੀਬਾਰੀ ਦੀਆਂ ਵਾਰਦਾਤਾਂ, 2 ਦੀ ਹੋਈ ਮੌਤ

by

ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਦੇ ਟੋਰਾਂਟੋ ਅਤੇ ਮਿਸੀਸਾਗਾ ਵਿਚ ਗੋਲੀਬਾਰੀ ਦੀਆਂ ਦੋ ਵਾਰਦਾਤਾਂ ਦੌਰਾਨ 2 ਜਣਿਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਡਿਊਟੀ ਇੰਸਪੈਕਟਰ ਮਨਦੀਪ ਮਾਨ ਨੇ ਦੱਸਿਆ ਕਿ ਜੇਨ ਸਟ੍ਰੀਟ ਅਤੇ ਗਰੈਂਡਰਵੀਨ ਡਰਾਈਵ ਇਲਾਕੇ ਵਿਚ ਮੰਗਲਵਾਰ ਰਾਤ 9.30 ਵਜੇ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਅਤੇ ਮੌਕੇ 'ਤੇ ਪੁੱਜੇ ਅਫ਼ਸਰਾਂ ਨੂੰ ਦੋ ਜਣੇ ਜ਼ਖਮੀ ਹਾਲਤ ਵਿਚ ਮਿਲੇ ਜਿਨਾਂ ਵਿਚੋਂ ਇਕ ਹਸਪਤਾਲ ਵਿਚ ਦਮ ਤੋੜ ਗਿਆ।

ਟੋਰਾਂਟੋ ਪੈਰਾਮੈਡਿਕਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਬੇਹੱਦ ਨਾਜ਼ੁਕ ਹਾਲਤ ਵਿਚ ਟਰੌਮਾ ਸੈਂਟਰ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਇਕ ਜਣੇ ਨੂੰ ਮ੍ਰਿਤਕ ਐਲਾਨ ਦਿਤਾ ਜਦਕਿ ਦੂਜਾ ਬਾਅਦ ਵਿਚ ਦਮ ਤੋੜ ਗਿਆ। ਮਾਮਲੇ ਦੀ ਪੜਤਾਲ ਲਈ ਹੋਮੀਸਾਈਡ ਯੂਨਿਟ ਨੂੰ ਸੱਦਿਆ ਗਿਆ ਹੈ ਪਰ ਹਾਲੇ ਤੱਕ ਕਿਸੇ ਸ਼ੱਕੀ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਮਨਦੀਪ ਮਾਨ ਨੇ ਦੱਸਿਆ ਕਿ ਸ਼ਹਿਰ ਦੇ ਡ੍ਰਿਫ਼ਟਵੁਡ ਐਵੇਨਿਊ ਅਤੇ ਵੈਨੇਟੀਅਨ ਕ੍ਰਿਸੈਂਟ ਇਲਾਕੇ ਵਿਚ ਵੀ ਗੋਲੀਬਾਰੀ ਦੌਰਾਨ 16 ਸਾਲ ਦਾ ਅੱਲੜ ਜ਼ਖ਼ਮੀ ਹੋ ਗਿਆ। ਵਾਰਦਾਤ ਵਾਲੀ ਥਾਂ ਤੋਂ ਪੁਲਿਸ ਨੂੰ ਕਈ ਖ਼ਾਲੀ ਕਾਰਤੂਸ ਮਿਲੇ।

More News

NRI Post
..
NRI Post
..
NRI Post
..