ਪੈਰਿਸ ਦੇ ਪੁਲਿਸ ਸਕੱਤਰੇਤ ‘ਚ ਚਾਕੂ ਨਾਲ ਹਮਲਾ, 4 ਦੀ ਮੌਤ ਕਈ ਅਫ਼ਸਰ ਜ਼ਖ਼ਮੀ

by

ਫਰਾਂਸ ਡੈਸਕ (Vikram Sehajpal) : ਫਰਾਂਸ ਦੀ ਰਾਜਧਾਨੀ ਪੈਰਿਸ ਸਥਿਤ ਪੁਲਿਸ ਸਕੱਤਰੇਤ (Paris Police Headquarters) 'ਚ ਹੋਏ ਹਮਲੇ 'ਚ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਕਈ ਅਧਿਕਾਰੀਆਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਜਾਣਕਾਰੀ ਅਨੁਸਾਰ, ਅਣਪਛਾਤੇ ਹਮਲਾਵਰ ਨੇ ਪੁਲਿਸ ਸਕੱਤਰੇਤ ਦੇ ਅੰਦਰ ਵੜ ਕੇ ਅਧਿਕਾਰੀਆਂ 'ਤੇ ਚਾਕੂ ਨਾਲ ਅਚਾਨਕ ਹਮਲਾ ਕਰ ਦਿੱਤਾ। ਫਰਾਂਸੀਸੀ ਪੁਲਿਸ ਸੰਘ ਦੇ ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਨੂੰ ਮਾਰ ਦਿੱਤਾ ਗਿਆ ਹੈ।

ਹਾਲਾਂਕਿ, ਇਕ ਹੋਰ ਰਿਪੋਰਟ 'ਚ ਆਖਿਆ ਜਾ ਰਿਹਾ ਹੈ ਕਿ ਹਮਲਾਵਰ ਜ਼ਖ਼ਮੀਆਂ 'ਚੋਂ ਇੱਕ ਸੀ ਅਤੇ ਗੰਭੀਰ ਰੂਪ 'ਚ ਜ਼ਖ਼ਮੀ ਹੈ, ਜਿਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮੈਟਰੋ ਸਟੇਸ਼ਨ ਨੂੰ ਸੁਰੱਖਿਆ ਕਾਰਨਾਂ ਕਰਕੇ ਬੰਦ ਕੀਤਾ| ਉੱਥੇ, ਪੈਰਿਸ ਦੇ ਆਵਾਜਾਈ ਵਿਭਾਗ ਨੇ ਕਿਹਾ ਹੈ ਕਿ ਪੁਲਿਸ ਸਕੱਤਰੇਤ ਦੇ ਨੇੜੇ ਮੈਟਰੋ ਸਟੇਸ਼ਨ ਨੂੰ ਸੁਰੱਖਿਆ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਪੈਰਿਸ ਪੁਲਿਸ ਸਕੱਤਰੇਤ ਦੇ ਆਸ-ਪਾਸ ਦੀ ਜਗ੍ਹਾ ਨੂੰ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ।

ਜਾਣਕਾਰੀ ਅਨੁਸਾਰ, ਇਹ ਘਟਨਾ ਸਥਾਨਕ ਸਮੇਂ ਅਨੁਸਾਰ ਲਗਪਗ ਦੁਪਹਿਰ 1 ਵਜੇ ਦੇ ਆਸ-ਪਾਸ ਵਾਪਰੀ। ਹਮਲਾਵਰ ਨੇ ਪੁਲਿਸ ਸਕੱਤਰੇਤ 'ਚ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕੀਤੀ। ਹਮਲੇ ਦੇ ਪਿੱਛੇ ਮਕਸਦ ਅਜੇ ਤਕ ਪਤਾ ਨਹੀਂ ਲੱਗ ਸਕਿਆ। ਪੈਰਿਸ ਪੁਲਿਸ ਦੇ ਇਕ ਬੁਲਾਰੇ ਨੇ ਕਿਹਾ ਕਿ ਹਮਲਾ ਫਰਾਂਸੀਸੀ ਰਾਜਧਾਨੀ ਦੇ ਨੈਟਰੋ-ਡੈਮ ਕੈਥੇਡ੍ਰਲ ਨੇੜੇ ਵਾਪਰਿਆ। ਉਨ੍ਹਾਂ ਨੇ ਫਿਲਹਾਲ ਇਸ ਘਟਨਾਂ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

More News

NRI Post
..
NRI Post
..
NRI Post
..