ਵੈੱਬ ਡੈਸਕ (Vikram Sehajpal) : ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਆਪਣੀ ਫਰਾਂਸ ਦੀ ਯਾਤਰਾ ਲਈ ਗਏ। ਆਪਣੇ ਦੋਰੇ ਤੇ ਰਾਜਨਾਥ ਸਿੰਘ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋ ਨਾਲ ਮੁਲਾਕਾਤ ਕਰਨਗੇ। ਉਸ ਤੋਂ ਬਾਅਦ ਪੈਰਿਸ ਤੋਂ ਡੇਢ ਘੰਟਾ ਦੂਰ ਬੋਰਡੋ ਦੇ ਮੈਰਿਗਨੇਕ ਦੇ ਹਵਾਈ ਅੱਡੇ ਤੇ ਲੜਾਕੂ ਜਹਾਜ਼ ਹੈਡਿਗ ਓਵਰ ਸੈਰੇਮਨੀ 'ਚ ਹਿੱਸਾ ਲੈਣਗੇ। ਦੱਸ ਦੇਈਏ ਕਿ ਉਹ 36 ਰਾਫੇਲ ਜਹਾਜਾਂ ਦੇ ਬੇੜੇ ਤੋ ਪਹਿਲਾਂ ਰਾਜਨਾਥ ਫਰਾਂਸ ਦੇ ਸਮਾਗਮ ਚ ਹਿੱਸਾ ਲੈਣਗੇ।
ਇਹ ਸਮਝੋਤਾ 2015 ਚ ਭਾਰਤ ਸਰਕਾਰ ਤੇ ਫਰਾਸ ਸਰਕਾਰ 'ਚ ਹੋਇਆ ਸੀ। ਪੀ ਐਮ ਮੋਦੀ ਨੇ ਭਾਰਤੀ ਹਵਾਈ ਸੈਨਾ 'ਚ ਲੜਾਕੂ ਜਹਾਜ਼ਾਂ ਦੀ ਘਟਦੀ ਗਿਣਤੀ ਨੂੰ ਦੇਖਦੇ ਹੋਏ ਜਹਾਜ਼ ਖ਼ਰੀਦਣ ਦਾ ਸਮਝੋਤਾ ਕੀਤਾ ਸੀ।ਰਾਜਨਾਥ ਸਿੰਘ ਦੁਸ਼ਹਿਰੇ ਵਾਲੇ ਦਿਨ ਪੰਡਤ ਦੀ ਮੋਜੂਦਗੀ ਚ ਸ਼ਸਤਰ ਪੂਜਾ ਕਰਨਗੇ ਕਿਉਕਿ ਭਾਰਤ ਚ ਦੁਸ਼ਹਿਰੇ ਵਾਲੇ ਦਿਨ ਸ਼ਸਤਰਾ ਦੀ ਪੂਜਾ ਕੀਤੀ ਜਾਦੀ ਹੈ।
ਪੂਜਾ ਪੂਰੀ ਹੋਣ ਤੋ ਬਾਅਦ ਰਾਜਨਾਥ ਰਾਫੇਲ ਦੀ ਅਧੇ ਘੰਟੇ ਦੀ ਉਡਾਣ ਚ ਸ਼ਾਮਿਲ ਹੋਣਗੇ।ਉਡਾਣ ਭਰਣ ਤੋ ਪਹਿਲਾ ਰਾਫੇਲ ਰਸਮੀ ਤੋਰ ਤੇ ਭਾਰਤ ਨੂੰ ਸੋਪ ਦਿਤੇ ਜਾਣਗੇ। ਜਦੋ ਲੋਕ ਸਭਾ ਦੀ ਚੋਣਾ ਹੋਣ ਵਾਲਿਆ ਸੀ ਤਦੋ ਰਾਫੇਲ ਦਾ ਮੁਦਾ ਕਾਫੀ ਭਖਿਆ ਹੋਇਆ ਸੀ।



