ਫਲੋਰਿਡਾ (Vikram Sehajpal) : ਘਟਨਾ ਫਲੋਰਿਡਾ ਦੀ ਹੈ ਜਿਥੇ ਇੱਕ ਸ਼ਖ਼ਸ ਜੋ 4500 ਮੀਲ ਦੀ ਉਡਾਣ ਭਰ ਕੇ ਅਪਣੇ ਸਹੁਰੇ ਨੂੰ ਬਰਥਡੇ ਸਰਪ੍ਰਾਈਜ਼ ਦੇਣ ਪੁੱਜਿਆ ਪਰ ਉਸ ਨੂੰ ਅਪਣੀ ਜਾਨ ਤੋਂ ਹੱਥ ਧੋਣੇ ਪੈ ਗਏ। ਰਿਚਰਡ ਡੈਨਿਸ 62 ਸਾਲ ਦੇ ਹੋ ਰਹੇ ਸੀ। ਇਸ ਮੌਕੇ 'ਤੇ ਨਾਰਵੇ ਵਿਚ ਰਹਿਣ ਵਾਲੇ ਉਨ੍ਹਾਂ ਦੇ ਜਵਾਈ ਅਤੇ ਧੀ ਨੇ ਸੋਚਿਆ ਕਿ ਅਚਾਨਕ ਪਹੁੰਚ ਕੇ ਉਨ੍ਹਾਂ ਸਰਪ੍ਰਾਈਜ਼ ਦੇਈਏ। ਰਿਚਰਡ ਡੈਨਿਸ ਦੇ ਜਵਾਈ ਕ੍ਰਿਸਟੋਫਰ ਪਿਛਲੇ ਦਰਵਾਜ਼ੇ ਵਿਚ ਝਾੜੀਆਂ ਵਿਚ ਲੁਕ ਗਏ ਅਤੇ ਹੌਲੀ ਹੌਲੀ ਦਰਵਾਜ਼ਾ ਖੜਕਾਇਆ।
ਰਾਤ ਦੇ ਸਾਢੇ 11 ਵਜੇ ਸਹੁਰੇ ਡੈਨਿਸ ਨੂੰ ਲੱਗਾ ਕਿ ਚੋਰ ਹੈ। ਉਨ੍ਹਾਂ ਨੇ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਉਨ੍ਹਾਂ ਦੇ ਜਵਾਈ ਅਚਾਨਕ ਝਾੜੀਆਂ ਤੋਂ ਨਿਕਲ ਪਏ ਅਤੇ ਡੈਨਿਸ ਨੇ ਗੋਲੀ ਚਲਾ ਦਿੱਤੀ। ਗੋਲੀ ਜਵਾਈ ਦੀ ਛਾਤੀ ਵਿਚ ਲੱਗੀ ਅਤੇ ਉਸ ਦੀ ਮੌਤ ਹੋ ਗਈ।
ਇਸ ਦਰਦਨਾਕ ਹਾਦਸੇ ਤੋਂ ਬਾਅਦ ਸਹੁਰੇ ਡੈਨਿਸ਼ ਦੇ ਵੀ ਹੋਸ਼ ਉਡ ਗਏ। ਡੈਨਿਸ ਦੇ ਲਈ ਇਸ ਹਾਦਸੇ ਨੂੰ ਬਰਦਾਸ਼ਤ ਕਰਨਾ ਸੌਖਾ ਨਹੀਂ ਸੀ। ਹਾਲਾਂਕਿ ਪੁਲਿਸ ਨੇ ਇਸ ਨੂੰ ਹਾਦਸਾ ਮੰਨਦੇ ਹੋਏ ਡੈਨਿਸ 'ਤੇ ਅਪਰਾਧਕ ਚਾਰਜ ਨਹੀਂ ਲਗਾਏ। ਦਰਅਸਲ ਉਸੇ ਰਾਤ ਸਾਢੇ 9 ਵਜੇ ਦੇ ਕਰੀਬ ਉਨ੍ਹਾਂ ਦੇ ਅਪਣੇ ਹੀ ਗੁਆਂਢੀ ਨਾਲ ਝਗੜਾ ਹੋਇਆ ਸੀ ਅਤੇ ਉਨ੍ਹਾਂ ਨੇ ਉਸ ਨੂੰ ਦੌੜਾ ਕੇ ਭਜਾਇਆ ਸੀ।



