ਕੈਨੇਡਾ ‘ਚ ਪੰਜਾਬੀਆਂ ਤੇ ਲਗੇ ਗੰਦ ਫੈਲਾਉਣ ਦੇ ਇਲਜ਼ਾਮ

by mediateam

ਓਂਟਾਰੀਓ ਡੈਸਕ (Vikram Sehajpal) : ਕੈਨੇਡੀਅਨ ਵਿਅਕਤੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਕੈਨੇਡਾ ਪੜ੍ਹਨ ਲਈ ਘਰਾਂ 'ਚ ਰਹਿੰਦੇ ਪੰਜਾਬੀਆਂ ਉੱਤੇ ਗੰਦਗੀ ਫੈਲਾਉਣ ਦੇ ਇਲਜ਼ਾਮ ਲਗਾ ਰਿਹਾ ਹੈ। ਇਸ ਵਿਚ ਵਿਅਕਤੀ ਖੁਦ ਵੀਡੀਓ ਬਣਾ ਕੇ ਕੈਨੇਡਾ ਰਹਿੰਦੇ ਪੰਜਾਬੀਆਂ ਦੇ ਘਰ ਦੇ ਹਾਲਾਤ ਦਿਖਾਉਂਦਾ ਹੈ ਇਸ ਨੂੰ ਬਾਅਦ ਵਿਚ ਵਿਅਕਤੀ ਵੱਲੋਂ ਵਾਇਰਲ ਕਰ ਦਿੱਤਾ ਗਿਆ। ਦੱਸ ਦਈਏ ਕਿ ਵੀਡੀਓ ਹੁਣ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਹੈ ਕਿਉਂਕਿ ਮਾਮਲਾ ਪੰਜਾਬੀਆਂ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।


ਦੱਸ ਦਈਏ ਕਿ ਕੈਨੇਡਾ ਵਿਚ ਪੰਜਾਬੀ ਵੱਡੀ ਗਿਣਤੀ ਵਿਚ ਰਹਿੰਦੇ ਹਨ ਜਿਥੇ ਪੰਜਾਬੀਆਂ ਵੱਲੋਂ ਵੱਡੀਆਂ ਮੱਲਾਂ ਮਾਰੀਆਂ ਜਾ ਰਹੀਆਂ ਹਨ। ਪਰ ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਇਹ ਵੀਡੀਓ ਬਣਾਈ ਹੋਵੇ। ਪੰਜਾਬ ਤੋਂ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿਚ ਗਏ ਹੋਏ ਹਨ। ਕੋਈ ਅਪਣੀ ਪੜ੍ਹਾਈ ਲਈ ਤੇ ਕੋਈ ਨੌਕਰੀ ਜਾਂ ਹੋਰ ਕੰਮ ਲਈ।

More News

NRI Post
..
NRI Post
..
NRI Post
..