ਕੁਰਾਤਾਰੋ , 12 ਅਕਤੂਬਰ ( NRI MEDIA )
ਮੈਕਸੀਕੋ ਵਿਚ ਕੁਰਾਤਾਰੋ ਸੂਬੇ ਦੇ ਸੈਨ ਜੁਆਨ ਡੇਲ ਰੀਓ ਸ਼ਹਿਰ ਵਿਚ ਇਕ ਬੱਸ ਨੂੰ ਕਾਰਗੋ ਰੇਲ ਗੱਡੀ (ਫਰੇਟ ਟ੍ਰੇਨ) ਨੇ ਟੱਕਰ ਮਾਰ ਦਿੱਤੀ , ਟੱਕਰ ਇਨੀ ਭਿਆਨਕ ਸੀ ਕਿ ਬਸ ਦਾ ਮਲਬਾ ਦੂਰ ਤਕ ਫੈਲਿਆ ਹੋਇਆ ਮਿਲਿਆ , ਹਾਦਸੇ ਵਿੱਚ 9 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਅੱਠ ਜ਼ਖਮੀ ਹਨ , ਉਨ੍ਹਾਂ ਵਿੱਚੋਂ ਛੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ,ਜ਼ਖਮੀਆਂ ਵਿਚ ਬੱਸ ਦਾ ਡਰਾਈਵਰ ਵੀ ਸ਼ਾਮਲ ਹੈ, ਜਿਸ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ |
ਸੂਬੇ ਦੇ ਰੱਖਿਆ ਵਿਭਾਗ ਦੇ ਅਨੁਸਾਰ, ਹਾਦਸੇ ਦੀਆਂ ਤਸਵੀਰਾਂ ਦਰਸਾਉਂਦੀਆਂ ਹਨ ਕਿ ਰੇਲਵੇ ਕਰਾਸਿੰਗ ਤੇ ਇੱਕ ਚੇਤਾਵਨੀ ਲਿਖੀ ਗਈ ਸੀ , ਇਸ ਹਾਦਸੇ ਸਮੇਂ ਬੱਸ ਰੇਲਵੇ ਟਰੈਕ ਨੂੰ ਪਾਰ ਕਰ ਰਹੀ ਸੀ, ਇਸ ਦੌਰਾਨ ਤੇਜ਼ ਰਫਤਾਰ ਰੇਲ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਉਮੀਦ ਹੈ।
ਦਫਤਰ ਦੇ ਪ੍ਰੈਸ ਸਕੱਤਰ ਅਲਮਾ ਲੀਲੀਆ ਪਰੇਜ਼ ਮੋਸਕੈਦਾ ਨੇ ਕਿਹਾ ਕਿ ਬੱਸ ਇਕ ਨਿੱਜੀ ਇਕਾਈ ਦੀ ਸੀ ਅਤੇ ਜਨਤਕ ਆਵਾਜਾਈ ਲਈ ਇਸਤੇਮਾਲ ਨਹੀਂ ਕੀਤੀ ਗਈ ਸੀ।



