ਟਰੰਪ ਪ੍ਰਸ਼ਾਸਨ ਦੇ ਇਕ ਹੋਰ ਮੰਤਰੀ ਨੇ ਛੱਡਿਆ ਟਰੰਪ ਦਾ ਸਾਥ

by mediateam

ਵਾਸ਼ਿੰਗਟਨ ਡੈਸਕ (Vikram Sehajpal) : ਟਰੰਪ ਪ੍ਰਸ਼ਾਸਨ ਦਾ ਸਾਥ ਛੱਡਣ ਵਾਲੇ ਆਹਲਾ ਅਧਿਕਾਰੀਆਂ ਦੀ ਸੂਚੀ 'ਚ ਸ਼ੁੱਕਰਵਾਰ ਨੂੰ ਕੇਵਿਨ ਮੈਕਲੀਨਨ ਦਾ ਨਾਂ ਵੀ ਜੁੜ ਗਿਆ। ਉਨ੍ਹਾਂ ਨੇ ਅਮਰੀਕਾ ਦੇ ਕਾਰਜਕਾਰੀ ਗ੍ਰਹਿ ਸੁਰੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਮੈਕਲੀਨਨ ਦੇ ਅਸਤੀਫ਼ੇ ਦਾ ਐਲਾਨ ਖ਼ੁਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ। ਉਹ ਅਗਲੇ ਹਫ਼ਤੇ ਨਵੇਂ ਕਾਰਜਕਾਰੀ ਮੰਤਰੀ ਦੇ ਨਾਂ ਦਾ ਐਲਾਨ ਕਰਨਗੇ। ਟਰੰਪ ਨੇ ਸ਼ੁੱਕਰਵਾਰ ਨੂੰ ਟਵੀਟ ਵਿਚ ਕਿਹਾ, 'ਕੇਵਿਨ ਮੈਕਲੀਨਨ ਨੇ ਗ੍ਰਹਿ ਸੁਰੱਖਿਆ ਮਾਮਲਿਆਂ ਦੇ ਕਾਰਜਕਾਰੀ ਮੰਤਰੀ ਵਜੋਂ ਬਿਹਤਰੀਨ ਕੰਮ ਕੀਤਾ। ਅਸੀਂ ਨਾਲ ਮਿਲ ਕੇ ਬਾਰਡਰ ਕਰਾਸਿੰਗ ਸਮੇਤ ਕਈ ਮਸਲਿਆਂ 'ਤੇ ਚੰਗਾ ਕੰੰਮ ਕੀਤਾ।

ਸਰਕਾਰ 'ਚ ਕਈ ਸਾਲ ਰਹਿਣ ਤੋਂ ਬਾਅਦ ਕੇਵਿਨ ਹੁਣ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦੇ ਹਨ ਤੇ ਨਿੱਜੀ ਖੇਤਰ ਵਿਚ ਜਾਣਾ ਚਾਹੁੰਦੇ ਹਨ। ਕੇਵਿਨ ਨੂੰ ਬਿਹਤਰੀਨ ਕੰਮ ਲਈ ਵਧਾਈ।' ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਕਿ ਉਹ ਨਵੇਂ ਕਾਰਜਕਾਰੀ ਗ੍ਰਹਿ ਸੁਰੱਖਿਆ ਮੰਤਰੀ ਦੇ ਨਾਂ ਦਾ ਐਲਾਨ ਅਗਲੇ ਹਫ਼ਤੇ ਕਰ ਦੇਣਗੇ। ਇਸ ਅਹੁਦੇ ਲਈ ਕਈ ਪ੍ਰਭਾਵਸ਼ਾਲੀ ਲੋਕ ਹਨ। ਜਦਕਿ ਕੇਵਿਨ ਨੇ ਟਵੀਟ ਜ਼ਰੀਏ ਟਰੰਪ ਦਾ ਸ਼ੁਕਰੀਆ ਅਦਾ ਕੀਤਾ ਤੇ ਆਪਣੇ ਮੰਤਰਾਲੇ ਦੀਆਂ ਉਪਲਬਧੀਆਂ ਦਾ ਜ਼ਿਕਰ ਕੀਤਾ।

More News

NRI Post
..
NRI Post
..
NRI Post
..