ਫੈਡਰਲ ਚੋਣਾਂ – ਹੁਣ ਬਰਾਕ ਓਬਾਮਾ ਬੋਲੇ, ਪ੍ਰਧਾਨਮੰਤਰੀ ਟਰੂਡੋ ਨੂੰ ਮਿਲੇ ਕੁਰਸੀ

by

ਵਾਸ਼ਿੰਗਟਨ , 17 ਅਕਤੂਬਰ ( NRI MEDIA )

ਫੈਡਰਲ ਚੋਣਾਂ ਆਉਂਦੇ ਹੀ ਕੈਨੇਡਾ ਦੀ ਰਾਜਨੀਤੀ ਪੂਰੀ ਤਰ੍ਹਾਂ ਬਦਲ ਚੁਕੀ ਹੈ , ਕੋਈ ਨੇਤਾ ਕਿਸੇ ਦੀ ਹਮਾਇਤ ਕਰ ਰਿਹਾ ਹੈ ਅਤੇ ਕੋਈ ਕਿਸੇ ਦੇ ਉੱਤੇ ਇਲਜ਼ਾਮ ਲਗਾ ਰਿਹਾ ਹੈ , ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਕ ਨਵਾਂ ਬਿਆਨ ਦੇ ਕੇ ਕੈਨੇਡੀਅਨ ਚੋਣਾਂ ਨੂੰ ਪੂਰੀ ਤਰ੍ਹਾਂ ਪ੍ਰਭਾਵਤ ਕਰ ਦਿੱਤਾ ਹੈ , ਉਨ੍ਹਾਂ ਦੇ ਇਸ ਬਿਆਨ ਨਾਲ ਕੈਨੇਡੀਅਨ ਲੋਕ ਉੱਤੇ ਵੱਡਾ ਪ੍ਰਭਾਵ ਪੈ ਸਕਦਾ ਹੈ |


ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਮੈਨੂੰ ਜਸਟਿਨ ਟਰੂਡੋ ਦੇ ਨਾਲ ਰਾਸ਼ਟਰਪਤੀ ਵਜੋਂ ਕੰਮ ਕਰਨ 'ਤੇ ਮਾਣ ਮਹਿਸੂਸ ਹੋਇਆ , ਉਹ ਇੱਕ ਸਖਤ ਮਿਹਨਤੀ, ਪ੍ਰਭਾਵਸ਼ਾਲੀ ਨੇਤਾ ਹਨ ਜੋ ਮੌਸਮ ਵਿੱਚ ਤਬਦੀਲੀ ਵਰਗੇ ਵੱਡੇ ਮੁੱਦਿਆਂ ਨੂੰ ਲੈ ਕੇ ਗੱਲ ਕਰਦੇ ਹਨ , ਦੁਨੀਆ ਨੂੰ ਹੁਣ ਉਸਦੀ ਅਗਾਂਹਵਧੂ ਅਗਵਾਈ ਦੀ ਲੋੜ ਹੈ, ਅਤੇ ਮੈਂ ਆਸ ਕਰਦਾ ਹਾਂ ਕਿ ਉੱਤਰ ਦੇ ਸਾਡੇ ਗੁਆਂਢੀ ਇਕ ਹੋਰ ਕਾਰਜਕਾਲ ਲਈ ਉਨ੍ਹਾਂ ਦਾ ਸਮਰਥਨ ਕਰਨਗੇ |

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਇਸ ਅਪੀਲ ਦਾ ਕੈਨੇਡੀਅਨ ਲੋਕਾਂ ਤੇ ਵੱਡਾ ਅਸਰ ਪੈ ਸਕਦਾ ਹੈ ਕਿਉਕਿ ਓਬਾਮਾ ਨੂੰ ਬਹੁਤ ਸਾਰੇ ਕੈਨੇਡੀਅਨ ਲੋਕ ਪਸੰਦ ਕਰਦੇ ਹਨ , ਉਨ੍ਹਾਂ ਨੂੰ ਕੈਨੇਡਾ ਵਿਚ ਇਕ ਉਦਾਰਵਾਦੀ ਨੇਤਾ ਦੇ ਤੌਰ ਤੇ ਮੰਨਿਆ ਜਾਂਦਾ ਹੈ , ਅਸਲ ਵਿਚ ਓਬਾਮਾ ਨੇ ਟਰੂਡੋ ਲਈ ਚੋਣ ਪ੍ਰਚਾਰ ਕਰਨ ਦਾ ਕੰਮ ਕੀਤਾ ਹੈ |

More News

NRI Post
..
NRI Post
..
NRI Post
..