ਟਰੰਪ ਦੀ ਤੁਰਕੀ ਨੂੰ ਚਿੱਠੀ – ਕੁਰਦ ਲੜਾਕਿਆਂ ਤੇ ਹਵਾਈ ਹਮਲੇ ਬੰਦ ਕਰ ਦੋ

by mediateam

ਵਾਸ਼ਿੰਗਟਨ , 17 ਅਕਤੂਬਰ ( NRI MEDIA )

ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੁਰਕੀ ਦੇ ਰਾਸ਼ਟਰਪਤੀ ਰੀਸ਼ੇਪ ਤੈਅਪ ਅਰਦੋਗਨ ਨੂੰ ਇੱਕ ਪੱਤਰ ਲਿਖ ਕੇ ਸੀਰੀਆ ਵਿੱਚ ਕੀਤੇ ਜਾ ਰਹੇ ਹਮਲੇ ਬਾਰੇ ਚੇਤਾਵਨੀ ਦਿੱਤੀ ਹੈ , ਟਰੰਪ ਨੇ ਲਿਖਿਆ ਕਿ ਤੁਰਕੀ ਦੇ ਰਾਸ਼ਟਰਪਤੀ ਇਤਿਹਾਸ ਵਿੱਚ ਸ਼ੈਤਾਨ ਵਜੋਂ ਆਪਣਾ ਨਾਮ ਦਰਜ ਕਰਾਉਣ ਦਾ ਜੋਖਮ ਲੈ ਰਹੇ ਹਨ , ਸੀਰੀਆ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਤੁਰਕੀ ਨੇ ਕੁਰਦਿਸ਼ ਬਹੁਲਤਾਪੂਰਵਕ ਖੇਤਰ ਉੱਤੇ ਹਮਲਾ ਕਰ ਦਿੱਤਾ ਹੈ , ਟਰੰਪ ਨੇ ਤੁਰਕੀ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਹਮਲੇ ਨੂੰ ਜਾਰੀ ਰੱਖਦਾ ਤਾਂ ਉਹ ਅੰਕਾਰਾ ਦੀ ਆਰਥਿਕਤਾ ਨੂੰ ਖਤਮ ਕਰ ਦੇਣਗੇ।


ਤੁਰਕੀ ਨੂੰ ਲਿਖੇ ਇੱਕ ਪੱਤਰ ਵਿੱਚ, ਟਰੰਪ ਨੇ ਧਮਕੀ ਭਰੇ ਢੰਗ ਨਾਲ ਕਿਹਾ, "ਤੁਸੀਂ (ਰੀਚੇਪ ਏਰਡੋਗਨ) ਹਜ਼ਾਰਾਂ ਲੋਕਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਨਹੀਂ ਹੋਣਾ ਚਾਹੋਗੇ ਅਤੇ ਮੈਂ ਵੀ ਤੁਰਕੀ ਦੀ ਆਰਥਿਕਤਾ ਨੂੰ ਵਿਗਾੜਨ ਲਈ ਜ਼ਿੰਮੇਵਾਰ ਨਹੀਂ ਹੋਣਾ ਚਾਹੁੰਦਾ , ਟਰੰਪ ਨੇ ਲਿਖਿਆ, ਜੇ ਤੁਸੀਂ ਸਹੀ ਅਤੇ ਮਨੁੱਖੀ ਢੰਗ ਅਪਣਾਉਂਦੇ ਹੋ ਤਾਂ ਇਤਿਹਾਸ ਤੁਹਾਡੇ ਹੱਕ ਵਿਚ ਹੋਵੇਗਾ ਪਰ ਜੇ ਕੁਝ ਬੁਰਾ ਵਾਪਰਦਾ ਹੈ, ਇਤਿਹਾਸ ਹਮੇਸ਼ਾ ਤੁਹਾਨੂੰ ਸ਼ੈਤਾਨ ਦੇ ਰੂਪ ਵਿੱਚ ਵੇਖੇਗਾ |

ਅਮਰੀਕੀ ਨੇਤਾ ਨੇ ਅਰਦੋਗਨ ਨੂੰ ਕਿਹਾ ਕਿ ਜੇ ਉਹ ਕੁਰਦ ਦੀ ਅਗਵਾਈ ਵਾਲੀ ਸੀਰੀਆ ਦੇ ਡੈਮੋਕਰੇਟਿਕ ਫੋਰਸਿਜ਼ ਦੇ ਮੁਖੀ ਮਜਲੂਮ ਅਦੀ ਨਾਲ ਗੱਲਬਾਤ ਕਰੇ ਤਾਂ ਇੱਕ ਚੰਗਾ ਸੌਦਾ ਕੀਤਾ ਜਾ ਸਕਦਾ ਹੈ ,ਤੁਰਕੀ ਨੇ ਕੁਰਦ ਪੀ ਕੇ ਕੇ ਦੇ ਅੱਤਵਾਦੀਆਂ ਨਾਲ ਸਬੰਧਾਂ ਕਾਰਨ ਮਜਲੂਮ ਅਦੀ ਅਤੇ ਉਸ ਦੀ ਸੰਸਥਾ ਨੂੰ ਅੱਤਵਾਦੀ ਕਿਹਾ ਹੈ , ਜਿਸ ਤੋਂ ਬਾਅਦ ਸੀਰੀਆ ਅਤੇ ਤੁਰਕੀ ਦੇ ਬਾਰਡਰ ਤੇ ਸਥਿਤ ਕਈ ਇਲਾਕਿਆਂ ਵਿਚ ਤੁਰਕੀ ਦੀ ਫੌਜ ਵਲੋਂ ਹਵਾਈ ਹਮਲੇ ਕੀਤੇ ਜਾ ਰਹੇ ਹਨ , ਜਿਨ੍ਹਾਂ ਵਿਚ ਵਿਚ ਹੁਣ ਤਕ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ |

More News

NRI Post
..
NRI Post
..
NRI Post
..