Karva Chauth 2019: 70 ਸਾਲ ਬਾਅਦ ਬਣ ਰਿਹਾ ਖ਼ਾਸ ਯੋਗ, ਸੁਹਾਗਣਾਂ ਲਈ ਸ਼ੁੱਭ ਤੇ ਫਲਦਾਈ ਹੋਵੇਗਾ ਇਹ ਵਰਤ

by

ਮੀਡੀਆ ਡੈਸਕ: ਹਿੰਦੂ ਧਰਮ 'ਚ ਕਰਵਾ ਚੌਥ ਦਾ ਵਰਤ ਸੁਹਾਗਣਾਂ ਲਈ ਕਾਫ਼ੀ ਮਹੱਤਵ ਰੱਖਦਾ ਹੈ। ਕਰਵਾ ਚੌਥ ਇਕ ਪਤੀ-ਪਤਨੀ ਦੇ ਖਾਸ ਰਿਸ਼ਤੇ ਨੂੰ ਦਰਸਾਉਂਦਾ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ। ਇਸ ਖਾਸ ਮੌਕੇ ਔਰਤਾਂ ਕਾਫ਼ੀ ਉਤਸ਼ਾਹਤ ਰਹਿੰਦੀਆਂ ਹਨ ਤੇ ਕਈ ਮਹੀਨੇ ਪਹਿਲਾਂ ਹੀ ਤਿਆਰੀਆਂ 'ਚ ਜੁੱਟ ਜਾਂਦੀਆਂ ਹਨ। ਇਸ ਪੁਰਬ 'ਤੇ ਔਰਤਾਂ ਹੱਥਾਂ 'ਚ ਹਿੰਦੀ ਲਗਾ ਕੇ, ਚੂੜੀਆਂ ਪਹਿਨ ਕੇ, ਸੋਲ਼ਾ ਸ਼ਿੰਗਾਰ ਕਰ ਕੇ ਆਪਣੀ ਪਤੀ ਦੀ ਪੂਜਾ ਕਰ ਕੇ ਵਰਤ ਸੰਪੂਰਨ ਕਰਦੀਆਂ ਹਨ।


ਕਰਵਾ ਚੌਥ ਦੇ ਵਰਤ ਨੂੰ ਅਲੱਗ-ਅਲੱਗ ਖੇਤਰਾਂ 'ਚ ਉੱਥੋਂ ਦੀ ਪ੍ਰਚੱਲਿਤ ਮਾਨਤਾਵਾਂ ਮੁਤਾਬਿਕ ਰੱਖਿਆ ਜਾਂਦਾ ਹੈ ਪਰ ਇਨ੍ਹਾਂ ਮਾਨਤਾਵਾਂ 'ਚ ਅੰਤਰ ਥੋੜ੍ਹਾ-ਬਹੁਤ ਹੀ ਹੁੰਦਾ ਹੈ। ਸਾਰ ਤਾਂ ਸਾਰਿਆਂ ਦਾ ਇੱਕੋ ਹੁੰਦਾ ਹੈ ਪਤੀ ਦੀ ਲੰਬੀ ਉਮਰ। ਇਸ ਦਿਨ ਕਰਵਾ ਮਾਤਾ ਤੇ ਗਣੇਸ਼ ਜੀ ਦੀ ਵੀ ਪੂਜਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਜੇਕਰ ਸੁਹਾਗਣ ਔਰਤਾਂ ਵਰਤ ਰੱਖਣ ਤਾਂ ਉਨ੍ਹਾਂ ਦੇ ਪਤੀ ਦੀ ਉਮਰ ਲੰਬੀ ਹੁੰਦੀ ਹੈ ਤੇ ਉਨ੍ਹਾਂ ਗ੍ਰਹਿਸਥ ਜੀਵਨ ਸੁਖਮਈ ਹੁੰਦਾ ਹੈ।

ਇਸ ਵਾਰ ਕਰਵਾ ਚੌਥ 'ਤੇ ਖਾਸ ਸੰਯੋਗ ਬਣ ਰਿਹਾ ਹੈ। ਕੱਤਕ ਮਹੀਨੇ ਦੀ ਚੌਥ ਨੂੰ ਮਨਾਇਆ ਜਾਣ ਵਾਲਾ ਕਰਵਾ ਚੌਥ ਇਸ ਸਾਲ 17 ਅਕਤੂਬਰ ਨੂੰ ਮਨਾਇਆ ਜਾਵੇਗਾ। ਜੋਤਿਸ਼ੀਆਂ ਅਨੁਸਾਰ ਇਸ ਵਾਰ ਖਾਸ ਯੋਗ ਬਣਨ ਕਾਰਨ ਕਰਵਾ ਚੌਥ ਦਾ ਤਿਉਹਾਰ ਹੋਰ ਵੀ ਸ਼ੁੱਭ ਹੋ ਗਿਆ ਹੈ। ਇਹ ਯੋਗ ਬੜਾ ਹੀ ਮੰਗਲਕਾਰੀ ਹੈ। ਇਸ ਦਿਨ ਵਰਤ ਕਰਨ ਨਾਲ ਸੁਹਾਗਣਾਂ ਨੂੰ ਇਸ ਦਾ ਫਲ਼ ਮਿਲੇਗਾ। ਇਸ ਵਾਰ 70 ਸਾਲ ਬਾਅਦ ਰੋਹਿਣੀ ਨਕਸ਼ੱਤਰ ਨਾਲ ਮੰਗਲ ਦਾ ਯੋਗ ਬਣ ਰਿਹਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..