ਰੋਹਿਤ ਸ਼ਰਮਾ ਦਾ ਧਮਾਕਾ, ਛੱਕੇ ਨਾਲ ਕੀਤਾ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ

by mediateam

ਰਾਂਚੀ: ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਅੱਜ ਆਪਣੇ ਟੈਸਟ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਮਾਰਿਆ। ਰਾਂਚੀ ਦੇ ਝਾਰਖੰਡ ਸਟੇਟ ਕ੍ਰਿਕੇਟ ਐਸੋਸੀਏਸ਼ਨ (ਜੇਐਸਸੀਏ) ਸਟੇਡੀਅਮ ਵਿੱਚ ਦੱਖਣੀ ਅਫਰੀਕਾ ਵਿਰੁੱਧ ਖੇਡੀ ਜਾ ਰਹੀ ਸੀਰੀਜ਼ ਦੇ ਤੀਜੇ ਟੈਸਟ ਮੈਚ ਵਿੱਚ ਰੋਹਿਤ ਨੇ 250 ਗੇਂਦਾਂ 'ਤੇ 28 ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ ਦੋਹਰਾ ਸੈਂਕੜਾ ਲਾਇਆ।


ਰੋਹਿਤ ਸ਼ਰਮਾ ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਸ਼ਾਨਦਾਰ ਫਾਰਮ ਵਿੱਚ ਹੈ ਅਤੇ ਉਸ ਨੇ ਦੋ ਸੈਂਕੜੇ ਲਾਏ ਹਨ। ਸੀਰੀਜ਼ ਵਿੱਚ ਕਿਸੇ ਭਾਰਤੀ ਬੱਲੇਬਾਜ਼ ਦਾ ਇਹ ਤੀਜਾ ਦੋਹਰਾ ਸੈਂਕੜਾ ਹੈ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਤੇ ਕਪਤਾਨ ਵਿਰਾਟ ਕੋਹਲੀ ਦੋਹਰਾ ਸੈਂਕੜਾ ਲਾ ਚੁੱਕੇ ਹਨ। ਰੋਹਿਤ ਸ਼ਰਮਾ ਨੇ ਵਨਡੇ ਕ੍ਰਿਕੇਟ ਵਿੱਚ ਤਿੰਨ ਦੋਹਰੇ ਸੈਂਕੜੇ ਲਾਏ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..