ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਦੇ ਵੱਖ-ਵੱਖ ਸੂਬਿਆਂ ’ਚ ਲੋਕ ਬੜੇ ਉਤਸ਼ਾਹ ਦੇ ਨਾਲ ਵੋਟਿੰਗ ਕਰ ਰਹੇ ਹਨ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ (ਪੈਸੇਫਿਕ) ’ਚ ਵੀ ਵੋਟਿੰਗ ਦੀ ਸ਼ੁਰੂਆਤ ਹੋ ਗਈ। ਜਿਥੇ ਕਿ ਸਵੇਰੇ 7ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 7 ਵਜੇ ਤੱਕ ਵਜੇ ਵੋਟਿੰਗ ਹੋਵੇਗੀ ਅਤੇ ਰਾਤ ਕਰੀਬ 10 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਬ੍ਰਿਟਿਸ਼ ਕੋਲੰਬੀਆ ਤੋਂ ਪਹਿਲਾਂ ਐਲਬਰਟਾ, ਸਸਕੈਚਸਵਾਨ, ਕਿਊਬਕ ਅਤੇ ਓਨਟਾਰੀਓ ’ਚ ਵੀ ਵੋਟਿੰਗ ਦੀ ਸ਼ੁਰੂਆਤ ਆਪਣੇ-ਆਪਣੇ ਸਮੇਂ ’ਤੇ ਹੋ ਗਈ ਹੈ। ਹਰੇਕ ਸੂਬੇ ’ਚ ਆਪਣੇ ਸਮੇਂ ਮੁਤਾਬਕ 12 ਘੰਟੇ ਵੋਟਿੰਗ ਹੋਵੇਗੀ।
ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ’ਚ ਹਾਊਸ ਆਫ ਕਾਮਨਸ ਦੀਆਂ 42 ਸੀਟਾਂ ਹਨ ਅਤੇ ਬ੍ਰਿਟਿਸ਼ ਕੋਲੰਬੀਆ ’ਚ ਐੱਨ. ਡੀ. ਪੀ ਸਰਕਾਰ ਹੈ। ਐੱਨ. ਡੀ. ਪੀ. ਆਗੂ ਜਗਮੀਤ ਸਿੰਘ ਬ੍ਰਿਟਿਸ਼ ਕੋਲੰਬੀਆ ਦੇ ਬਰਨਬਰੀ ਤੋਂ ਚੋਣ ਮੈਦਾਨ ’ਚ ਖੜ੍ਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸਥਾਨਕ ਲੋਕ ਇਸ ਵਾਰ ਵੋਟ ਕਿਸ ਨੂੰ ਪਾਉਂਦੇ ਹਨ ਅਤੇ ਉਲਟ ਦੂਜੇ ਪਾਸੇ ਕਿਊਬਕ ’ਚ ਹਾਊਸ ਆਫ ਕਾਮਨਸ ਦੀਆਂ 338 ’ਚੋਂ 78 ਅਤੇ ਓਨਟਾਰੀਓ 121 ਸੀਟਾਂ ਹਨ।



