Today’s Horoscope: ਰਿਸ਼ਤਿਆਂ ‘ਚ ਆ ਸਕਦੈ ਤਣਾਅ, ਇਸ ਰਾਸ਼ੀ ਵਾਲੇ ਰਹਿਣ ਸਾਵਧਾਨ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by mediateam

ਅੱਜ ਦੀ ਗ੍ਰਹਿ ਸਥਿਤੀ: 22 ਅਕਤੂਬਰ 2019 ਮੰਗਲਵਾਰ, ਕੱਤਕ ਮਹੀਨਾ, ਕ੍ਰਿਸ਼ਨ ਪੱਖ, ਨੌਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ: ਦੁਪਹਿਰ 03.00 ਵਜੇ ਤੋਂ ਵਜੇ ਤੋਂ ਸ਼ਾਮ 04.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਉੱਤਰ, ਉੱਤਰ।

ਕੱਲ੍ਹ ਦੀ ਭੱਦਰਾ: ਦੁਪਹਿਰ 2.25 ਵਜੇ ਤੋਂ ਰਾਤ 01.09 ਵਜੇ ਤਕ।

23 ਅਕਤੂਬਰ, 2019 ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਸਰਦ ਰੁਤ, ਕੱਤਕ ਮਹੀਨਾ, ਕ੍ਰਿਸ਼ਨ ਪੱਖ ਦਸ਼ਮੀ 25 ਘੰਟੇ 09 ਮਿੰਟ ਉਪਰੰਤ ਇਕਾਦਸ਼ੀ, ਆਸਲੇਸ਼ਾ ਨਛੱਤਰ ਉਪਰੰਤ ਮਘਾ ਨਛੱਤਰ, ਸ਼ੁਭ ਯੋਗ 16 ਘੰਟੇ 57 ਮਿੰਟ ਉਪਰੰਤ ਸ਼ੂਲ ਯੋਗ, ਕਰਕ 'ਚ ਚੰਦਰਮਾ 15 ਘੰਟੇ 53 ਮਿੰਟ ਉਪਰੰਤ ਸਿੰਘ 'ਚ।

ਮੇਖ: ਔਲਾਦ ਪ੍ਰਤੀ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਸਿੱਖਿਆ ਦੇ ਖੇਤਰ 'ਚ ਸਫਲਤਾ ਮਿਲੇਗੀਸ਼। ਪਰਿਵਾਰਕ ਜੀਵਨ ਸੁਖਮਈ ਹੋਵੇਗਾ।

ਬ੍ਰਿਖ: ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਕਾਰੋਬਾਰ 'ਚ ਦਬਦਬਾ ਵਧੇਗਾ। ਧਨ, ਸਨਮਾਨ 'ਚ ਵਾਧਾ ਹੋਵੇਗਾ। ਰਚਨਾਤਮਕ ਕੰਮਾਂ ਵਿਚ ਸਫਲਤਾ ਮਿਲੇਗੀ।

ਮਿਥੁਨ: ਕਾਰੋਬਾਰੀ ਯੋਜਨਾ ਕਾਮਯਾਬ ਹੋਵੇਗੀ। ਮੁਹਾਰਤ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਜੀਵਿਕਾ 'ਚ ਤਰੱਕੀ ਹੋਵੇਗੀ।

ਕਰਕ: ਰਿਸ਼ਤਿਆਂ 'ਚ ਮਿਠਾਸ ਆਵੇਗੀ ਪਰ ਭਾਵੁਕਤਾ 'ਤੇ ਕੰਟਰੋਲ ਰੱਖੋ। ਬੇਕਾਰ ਦੀਆਂ ਉਲਝਣਾਂ ਰਹਿਣਗੀਆਂ। ਸਿਹਤ ਪ੍ਰਤੀ ਸੁਚੇਤ ਰਹੋ। ਮਾਲੀ ਜੋਖ਼ਮ ਨਾ ਚੁੱਕੋ।

ਸਿੰਘ: ਕਾਰੋਬਾਰੀ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ। ਯਾਤਰਾ ਦੀ ਸਥਿਤੀ ਹੈ।

ਕੰਨਿਆ: ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਕੀਤੇ ਗਏ ਕੰਮ ਸਾਰਥਿਕ ਹੋਣਗੇ। ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।

ਤੁਲਾ: ਸਬੰਧਾਂ 'ਚ ਨੇੜਤਾ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਦੂਜਿਆਂ ਤੋਂ ਸਹਿਯੋਗ ਮਿਲੇਗਾ।

ਬ੍ਰਿਸ਼ਚਕ: ਜ਼ੁਬਾਨ 'ਤੇ ਕੰਟਰੋਲ ਰੱਖੋ ਨਹੀਂ ਤਾਂ ਰਿਸ਼ਤਿਆਂ 'ਚ ਤਣਾਅ ਆ ਸਕਦਾ ਹੈ। ਪਿਤਾ ਜਾਂ ਘਰ ਦੇ ਪ੍ਰਧਾਨ ਦਾ ਸਹਿਯੋਗ ਮਿਲੇਗਾ। ਚਮੜੀ ਦਾ ਰੋਗ ਕਸ਼ਟ ਦਾ ਕਾਰਨ ਬਣ ਸਕਦਾ ਹੈ।

ਧਨੁ: ਪਰਿਵਾਰਕ ਜੀਵਨ ਸੁਖੀ ਹੋਵੇਗਾ। ਸਬੰਧਾਂ ਵਿਚ ਨੇੜਤਾ ਆਵੇਗੀ ਪਰ ਵਿਅਕਤੀ ਵਿਸ਼ੇਸ਼ ਕਾਰਨ ਤਣਾਅ ਮਿਲੇਗਾ। ਅਣਪਛਾਤਾ ਡਰ ਰਹੇਗਾ।

ਮਕਰ: ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ, ਸਨਮਾਨ ਤੇ ਕੀਰਤੀ 'ਚ ਵਾਧਾ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।

ਕੁੰਭ: ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਬੰਧਾਂ 'ਚ ਨੇੜਤਾ ਆਵੇਗੀ। ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ।

ਮੀਨ: ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ ਯੋਜਨਾ ਸਫਲ ਹੋਵੇਗੀ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
Jaskamal Singh
..