ਕਿ ਛਪ ਗਏ ਆਲਿਆ ਤੇ ਰਣਬੀਰ ਦੇ ਵਿਆਹ ਵਾਲੇ ਕਾਰਡ..?

by mediateam

ਮੁੰਬਈ ਡੈਸਕ (Vikram Sehajpal) : ਬਾਲੀਵੁੱਡ ਵਿੱਚ ਜੋੜੀ ਬਣਨਾ ਆਮ ਜਿਹੀ ਗੱਲ ਹੈ। ਬੀ-ਟਾਊਨ ਦੀ ਇੱਕ ਹੋਰ ਨਵੀਂ ਜੋੜੀ ਬਣ ਗਈ ਹੈ, ਜੋ ਹਰ ਸਮੇਂ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਜੀ ਹਾਂ ਅਸੀ ਗੱਲ ਕਰ ਰਹੇ ਆ ਰਣਬੀਰ ਕਪੂਰ ਅਤੇ ਆਲਿਆ ਭੱਟ ਦੀ। ਰਣਬੀਰ ਤੇ ਆਲਿਆ ਦਾ ਪਿਆਰ ਤਾਂ ਕਿਸੇ ਤੋਂ ਲੁੱਕਿਆ ਨਹੀਂ ਹੈ। ਬੇਸ਼ੱਕ ਦੋਹਾਂ ਨੇ ਆਪਣੇ ਇਸ ਰਿਸ਼ਤੇ ਬਾਰੇ ਖੁੱਲ ਕੇ ਕਦੇ ਗੱਲ ਨਹੀਂ ਕੀਤੀ ਹੈ ਪਰ ਇਸ ਦੇ ਨਾਲ ਹੀ ਦੋਹਾਂ ਦੇ ਵਿਆਹ ਦੀ ਚਰਚਾ ਆਏ ਦਿਨ ਹੀ ਬਣੀ ਰਹਿੰਦੀ ਹੈ। ਹੁਣ ਦੋਵਾਂ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਈਰਲ ਹੋ ਰਿਹਾ ਹੈ। ਇਸ ਸਮੇਂ ਰਣਬੀਰ ਤੇ ਆਲੀਆ ਦੇ ਪ੍ਰਸ਼ੰਸ਼ਕਾਂ ਦੇ ਦਿਲਾ ‘ਚ ਕਾਫ਼ੀ ਸਵਾਲ ਉੱਠ ਰਹੇ ਹਨ। 


ਕੀ ਰਣਬੀਰ-ਆਲਿਆ ਦਾ ਵਿਆਹ 22 ਜਨਵਰੀ ਨੂੰ ਹੋ ਗਿਆ ਹੈ.? ਪਰ ਜੇਕਰ ਵਾਇਰਲ ਹੋਏ ਕਾਰਡ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਸਭ ਸੱਚ ਸਾਹਮਣੇ ਆ ਜਾਵੇਗਾ।ਰਣਬੀਰ ਤੇ ਆਲਿਆ ਦੇ ਵਿਆਹ ਦੀ ਖ਼ਬਰ ਸੁਣ ਕੇ ਖੁਸ਼ ਹੋਣ ਤੋਂ ਪਹਿਲਾ ਤੁਹਾਨੂੰ ਦੱਸ ਦਈਏ ਕਿ ਇਹ ਕਾਰਡ ਨਕਲੀ ਹੈ ਜਿਸ ਨੂੰ ਫੋਟੋਸ਼ੌਪ ਦੀ ਮਦਦ ਨਾਲ ਬਣਾਇਆ ਗਿਆ ਹੈ। 

ਜਿਸ ਦਾ ਪਤਾ ਆਲਿਆ ਦੇ ਪਿਤਾ ਦੇ ਨਾਂਅ ਤੋਂ ਹੀ ਲੱਗ ਰਿਹਾ ਹੈ ਜਿੱਥੇ ਮਹੇਸ਼ ਭੱਟ ਦੀ ਥਾਂ ਮੁਕੇਸ਼ ਭੱਟ ਲਿਖਿਆ ਹੋਇਆ ਹੈ ਤੇ ਨਾਲ ਹੀ ਆਲਿਆ ਦਾ ਨਾਂਅ ਵੀ ਅੰਗਰੇਜ਼ੀ ‘ਚ ਗਲਤ ਲਿਖਿਆ ਹੈ ਤੇ ਨਾਲ ਹੀ ਕਾਰਡ ਦੀ ਕੂਆਲਿਟੀ ਦੇਖ ਸਾਫ਼ ਪਤਾ ਲੱਗਦਾ ਹੈ ਕਿ ਇਹ ਕਾਰਡ ਫਰਜ਼ੀ ਹੈ। ਇਸ ਬਾਰੇ ਜਦੋਂ ਆਲੀਆ ਤੋਂ ਪੁੱਛਿਆ ਗਿਆ ਤਾਂ ਉਸ ਨੇ ਇਸ ਸਵਾਲ ‘ਤੇ ਸਿਰਫ਼ ਮੁਸਕੁਰਾ ਕੇ ਹੀ ਸਾਰ ਦਿੱਤਾ।

More News

NRI Post
..
NRI Post
..
NRI Post
..