ਪੰਜਾਬੀ ਦੇ ਪਿਆਰ ‘ਚ ਪਾਗਲ ਹੋਈ ਗੋਰੀ, ਛੱਡ ਬੈਠੀ ਆਪਣਾ ਦੇਸ਼

by

ਵੈੱਬ ਡੈਸਕ (Vikram Sehajpal) : ਸੱਤ ਸਮੁੰਦਰ ਪਾਰ ਅਪਣੇ ਪਿਆਰ ਨੂੰ ਪਰਵਾਨ ਚੜ੍ਹਾਉਣ ਦੇ ਲਈ ਪੰਜਾਬ ਦੇ ਜ਼ੀਰਕਪੁਰ ਪੁੱਜ ਕੇ ਗੁਰਪ੍ਰੀਤ ਸਿੰਘ ਢੀਂਡਸਾ ਨਾਲ ਐਸਟੋਨਿਆ ਨਿਵਾਸੀ ਜ਼ੈਨ ਜੱਗੂ ਨੇ ਵਿਆਹ ਕਰਵਾ ਲਿਆ। ਇੰਨਾ ਹੀ ਨਹੀਂ ਜ਼ੈਨ ਜੱਗੂ ਨੇ ਪਿਆਰ ਦੀ ਖ਼ਾਤਰ ਅਪਣਾ ਦੇਸ਼ ਛੱਡ ਕੇ ਅਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਸਣੇ ਭਾਰਤੀ ਸੱਭਿਆਚਾਰ ਨੂੰ ਅਪਣਾਉਂਦੇ ਹੋਏ ਪੰਜਾਬੀ ਰਵਾਇਤਾਂ ਮੁਤਾਬਕ ਵਿਆਹ ਕਰਵਾਇਆ। ਇਸ ਅਨੋਖੇ ਵਿਆਹ ਨੂੰ ਦੇਖਣ ਦੇ ਲਈ ਪੰਜਾਬ ਦੇ ਲੋਕਾਂ ਵਿਚ ਕਾਫੀ ਕਰੇਜ਼ ਬਣਿਆ ਰਿਹਾ। ਮੋਹਾਲੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਢੀਂਡਸਾ ਆਸਟ੍ਰੇਲੀਆ ਵਿਚ ਵਸ ਗਏ ਹਨ। 

ਉਹ 11 ਸਾਲ ਪਹਿਲਾਂ ਆਸਟ੍ਰੇਲੀਆ ਗਏ ਸੀ, ਉਥੇ ਉਨ੍ਹਾਂ ਦੀ ਮੁਲਾਕਾਤ ਐਸਟੋਨਿਆ ਦੀ ਜ਼ੈਨ ਜੱਗੂ ਨਾਲ ਹੋਈ। ਦੋਵਾਂ ਦੇ ਵਿਚ ਪਿਆਰ ਦਾ ਰਿਸ਼ਤਾ ਕਦੋਂ ਪਰਵਾਨ ਚੜ੍ਹ ਗਿਆ ਉਨ੍ਹਾਂ ਪਤਾ ਹੀ ਨਹੀਂ ਚੱਲਿਆ। ਅਪਣੇ ਪਰਿਵਾਰ ਨੂੰ ਵਿਦੇਸ਼ੀ ਨੂੰਹ ਲਿਆਉਣ ਦੇ ਲਈ ਮਨਾਉਣ ਤੋਂ ਬਾਅਦ ਉਨ੍ਹਾਂ ਨੇ ਵਿਆਹ ਦਾ ਫ਼ੈਸਲਾ ਕਰਕੇ ਜ਼ੈਨ ਜੱਗੂ ਨੂੰ ਉਸ ਦੇ ਪਰਵਾਰ ਦੇ ਨਾਲ ਇੰਡੀਆ ਬੁਲਵਾ ਲਿਆ। ਜ਼ੈਨ ਦੇ ਨਾਲ ਆਏ ਉਸ ਦੇ ਵਿਦੇਸ਼ੀ ਰਿਸ਼ਤੇਦਾਰਾਂ ਨੇ ਵਿਆਹ ਦੇ ਲਈ ਤਿੰਨ ਦਿਨ ਵਿਸ਼ੇਸ਼ ਟਰੇਨਿੰਗ ਵੀ ਲਈ ਅਤੇ ਵਿਆਹ ਵਿਚ ਕਾਫੀ ਮਸਤੀ ਕੀਤੀ। 

ਉਹ ਪੰਜਾਬ ਦਾ ਸੱਭਿਆਚਾਰ ਤੇ ਵਿਆਹ ਦੀ ਰੌਣਕ ਦੇਖ ਕੇ ਹੈਰਾਨ ਰਹਿ ਗਏ। ਵਿਦੇਸ਼ੀ ਮੁਟਿਆਰ ਅਤੇ ਗੁਰਪ੍ਰੀਤ ਸਿੰਘ ਢੀਂਡਸਾ ਨੇ ਜ਼ੀਰਕਪੁਰ ਦੇ ਨਜ਼ਦੀਕੀ ਪਿੰਡ ਦੇ ਇਤਿਹਾਸਕ ਗੁਰਦੁਆਰੇ ਵਿਚ ਦੋਵੇਂ ਪਰਵਾਰਾਂ ਦੀ ਮੌਜੂਦਗੀ ਵਿਚ ਵਿਆਹ ਦੇ ਫੇਰੇ ਲਏ। ਇਸ ਦੌਰਾਨ ਵਿਦੇਸ਼ੀ ਮੁਟਿਹਾਰ ਨੇ ਭਾਰਤੀ ਪਹਿਰਾਵਾ ਪਾਇਆ ਹੋਇਆ ਸੀ ਤੇ ਉਹ ਬਹੁਤ ਖੁਸ਼ ਸੀ।

More News

NRI Post
..
NRI Post
..
NRI Post
..