ਗੁਰਦਾਸਪੁਰ , 24 ਅਕਤੂਬਰ ( NRI MEDIA )
ਅਖੀਰ ਲੰਮੇ ਸਮੇ ਦੇ ਇੰਤਜ਼ਾਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵਿੱਚ ਸਹਿਮਤੀ ਬਣ ਗਈ ਹੈ ਅਤੇ ਦੋਵੇਂ ਸਰਕਾਰਾਂ ਦੇ ਅਫਸਰਾਂ ਨੇ ਅੱਜ ਕਰਤਾਰਪੁਰ ਕਾਰੀਡੋਰ ਗਰਾਉਂਡ ਜ਼ੀਰੋ ਤੇ ਇਕ ਸਮਝੌਤੇ ਤੇ ਦਸਤਖ਼ਤ ਕੀਤੇ ਹਨ , ਇਸ ਦੇ ਨਾਲ ਹੀ ਨਾਨਕਨਾਮ ਲੇਵਾ ਸੰਗਤਾਂ ਦੀ ਕਈ ਸਾਲ ਪੁਰਾਣੀ ਮੁਰਾਦ ਅੱਜ ਹੋ ਗਈ ਪੂਰੀ ਹੈ , 550 ਸਾਲ ਪ੍ਰਕਾਸ਼ ਪੂਰਬ ਦੇ ਮੌਕੇ ਤੇ ਦੋਵੇਂ ਦੇਸ਼ਾਂ ਨੇ ਖਟਾਸ ਨੂੰ ਪਿੱਛੇ ਛੱਡ ਇਹ ਕਦਮ ਚੁੱਕਿਆ ਹੈ |
India and Pakistan sign an agreement to operationalise the Kartarpur corridor
ਇਸ ਸਮਝੌਤੇ ਵਿੱਚ ਕਰਤਾਰਪੁਰ ਕਾਰੀਡੋਰ ਤੇ ਵਿਕਾਸ ਕਾਰਜਾਂ ਦੇ ਨਾਲ ਕਈ ਵਿਸ਼ਿਆਂ ਤੇ ਸਮਝੌਤੇ ਕੀਤੇ ਗਏ ਹਨ , ਇਸ ਤੋਂ ਇਲਾਵਾ ਪਾਕਿਸਤਾਨ ਜਾਣ ਵਾਲੀਆਂ ਸੰਗਤਾਂ ਦੀ ਗਿਣਤੀ ਤੇ ਵੀ ਸਮਝੌਤਾ ਕੀਤਾ ਗਿਆ ਹੈ |



