ਕਰਤਾਰਪੁਰ ਕੋਰੀਡੋਰ ‘ਤੇ ਝੂਲਿਆ 300 ਫੁੱਟ ਉੱਚਾ ਤਿਰੰਗਾ

by mediateam

ਡੇਰਾ ਬਾਬਾ ਨਾਨਕ: ਅੱਜ ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਬਣ ਰਹੇ ਯਾਤਰੀ ਟਰਮੀਨਲ 'ਚ ਲੈਂਡ ਪੋਰਟ ਅਥਾਰਟੀ ਵਲੋਂ ਟਰਮੀਨਲ ਨੂੰ ਕੌਮਾਂਤਰੀ ਦਿੱਖ ਦੇ ਮੰਤਵ ਨਾਲ 300 ਫੁੱਟ ਉਚਾ ਤਿਰੰਗਾ ਝੰਡਾ ਲਹਿਰਾ ਦਿੱਤਾ ਗਿਆ।


ਤਿਰੰਗਾ ਲਹਿਰਾਉਣ ਦੀ ਰਸਮ ਉਦੋਂ ਨਿਭਾਈ ਗਈ ਜਦੋਂ ਭਾਰਤ ਪਾਕਿ ਦੀ ਜ਼ੀਰੋ ਲਾਈਨ 'ਤੇ ਭਾਰਤ ਪਾਕਿ ਦਰਮਿਆਨ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਸਮਝੌਤੇ 'ਤੇ ਦਸਖਤ ਹੋਣ ਸਬੰਧੀ ਮੀਟਿੰਗ ਹੋ ਰਹੀ ਸੀ। ਦੂਰ-ਦਰਾਡੇ ਤੋਂ ਹੀ ਤਿਰੰਗਾ ਦਿਖਣ ਨਾਲ ਭਾਰਤ ਵਾਲੇ ਪਾਸੇ ਲੋਕਾਂ 'ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ। ਕਰਤਾਰਪੁਰ ਸਾਹਿਬ ਕੋਰੀਡੋਰ ਦੇ ਯਾਤਰੀ ਟਰਮੀਨਲ 'ਤੇ 300 ਫੁੱਟ ਲੱਗੇ ਝੰਡੇ 'ਚ ਇਹ ਹੈ ਕਿ ਇਹ ਮੌਸਮ ਸਾਫ ਹੋਣ 'ਤੇ 5 ਕਿਲੋਮੀਟਰ ਦੀ ਦੂਰੀ ਤੋਂ ਵੀ ਵੇਖਿਆ ਜਾ ਸਕੇਗਾ ਅਤੇ ਇਸ ਨੂੰ ਹੋਰ ਖਿੱਚ ਦਾ ਕੇਂਦਰ ਬਨਾਉਣ ਲਈ ਇਸ ਦੇ ਹੇਠਾਂ ਲਾਈਟਾਂ ਲਗਾਈਆਂ ਜਾਣਗੀਆਂ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..