ਬ੍ਰਾਜ਼ੀਲ ਦਾ ਵੱਡਾ ਐਲਾਨ – ਬਿਨਾ ਵੀਜ਼ੇ ਤੋਂ ਭਾਰਤੀ ਨਾਗਰਿਕ ਜਾ ਸਕਣਗੇ ਬ੍ਰਾਜ਼ੀਲ

by

ਬ੍ਰਾਸੀਲੀਆ/ਨਵੀਂ ਦਿੱਲੀ , 25 ਅਕਤੂਬਰ ( NRI MEDIA )

ਭਾਰਤੀ ਨਾਗਰਿਕ ਹੁਣ ਬਿਨਾਂ ਵੀਜ਼ਾ ਦੇ ਬ੍ਰਾਜ਼ੀਲ ਜਾ ਸਕਣਗੇ , ਰਾਸ਼ਟਰਪਤੀ ਜ਼ੇਅਰ ਬੋਲਸੋਨਾਰੋ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਦੇ ਸੈਲਾਨੀਆਂ ਅਤੇ ਕਾਰੋਬਾਰੀਆਂ ਲਈ ਵੀਜ਼ਾ ਖ਼ਤਮ ਕਰੇਗੀ , ਹਾਲ ਹੀ ਵਿੱਚ ਬ੍ਰਾਜ਼ੀਲ ਨੇ ਅਮਰੀਕਾ, ਕਨੇਡਾ, ਜਾਪਾਨ ਅਤੇ ਆਸਟਰੇਲੀਆਈ ਨਾਗਰਿਕਾਂ ਲਈ ਵੀਜ਼ਾ ਖਤਮ ਕਰ ਦਿੱਤਾ ਹੈ , ਹੁਣ ਭਾਰਤ ਅਤੇ ਚੀਨ ਲਾਇ ਵੀ ਇਹ ਲਾਭ ਦਿੱਤਾ ਗਿਆ ਹੈ |


ਇਸ ਸਾਲ ਬ੍ਰਾਜ਼ੀਲ ਵਿਚ ਚੋਣ ਜਿੱਤ ਕੇ ਰਾਸ਼ਟਰਪਤੀ ਬਣੇ ਬੋਲਸੋਨਾਰੋ ਨੇ ਆਪਣੀਆਂ ਨੀਤੀਆਂ ਤੋਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਵਿਕਾਸਸ਼ੀਲ ਦੇਸ਼ਾਂ ਲਈ ਵੀਜ਼ਾ ਸ਼ਰਤਾਂ ਨੂੰ ਖਤਮ ਕਰੇਗੀ ਹਾਲਾਂਕਿ, ਭਾਰਤ-ਚੀਨ ਲਈ ਬੋਲਸੋਨਾਰੋ ਦਾ ਇਹ ਐਲਾਨ ਉਨ੍ਹਾਂ ਦੇ ਬੀਜਿੰਗ ਦੌਰੇ ਤੋਂ ਠੀਕ ਪਹਿਲਾਂ ਆਇਆ ਹੈ |

ਬੋਲਸੋਨਾਰੋ ਬ੍ਰਿਕਸ ਸੰਮੇਲਨ ਵਿੱਚ ਮੋਦੀ ਨਾਲ ਮੁਲਾਕਾਤ ਕਰਨਗੇ

ਇਸ ਸਾਲ ਦਾ ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਸੰਮੇਲਨ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਸੀਲੀਆ ਵਿੱਚ 13–14 ਨਵੰਬਰ ਨੂੰ ਹੋਵੇਗਾ , ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਵਿਚ ਹਿੱਸਾ ਲੈਣਗੇ , ਮੰਨਿਆ ਜਾ ਰਿਹਾ ਹੈ ਕਿ ਮੋਦੀ ਅਤੇ ਬੋਲਸਨਾਰੋ ਇਥੇ ਬੈਠਕ ਦੌਰਾਨ ਕਈ ਮੁੱਦਿਆਂ 'ਤੇ ਸਹਿਮਤੀ ਹਾਸਲ ਕਰਨਗੇ , ਇਸ ਤੋਂ ਪਹਿਲਾਂ ਦੋਵੇਂ ਨੇਤਾ ਜੂਨ ਵਿੱਚ ਜੀ -20 ਸੰਮੇਲਨ ਦੌਰਾਨ ਮਿਲੇ ਸਨ , ਇਥੇ ਦੋਵਾਂ ਦਰਮਿਆਨ ਵਧ ਰਹੇ ਵਪਾਰ ਅਤੇ ਕੂਟਨੀਤਕ ਸਹਿਯੋਗ ‘ਤੇ ਵਿਚਾਰ ਵਟਾਂਦਰੇ ਹੋਏ ਸਨ ।

More News

NRI Post
..
NRI Post
..
NRI Post
..