ਚਿੱਲੀ ‘ਚ ਸਰਕਾਰ ਖਿਲਾਫ਼ ਸੜਕਾਂ ‘ਤੇ ਉਤਰੇ ਲੋਕ, ਲੱਗੀ ਐਮਰਜੈਂਸੀ

by

ਵੈੱਬ ਡੈਸਕ (VIkram Sehajpal) : ਚਿੱਲੀ ਦੀ ਰਾਜਧਾਨੀ ਸੈਂਟਿਯਾਗੋ 'ਚ ਸਰਕਾਰ ਦੇ ਖਿਲਾਫ਼ ਹੋਈ ਇਸ ਰੈਲੀ 'ਚ 10 ਲੱਖ ਲੋਕਾਂ ਤੋਂ ਵੀ ਵੱਧ ਲੋਕਾਂ ਨੇ ਹਿੱਸਾ ਲਿਆ। ਇਸ ਰੈਲੀ ਨੂੰ ਚਿਲੀ 'ਚ ਸਰਕਾਰ ਦੇ ਖਿਲਾਫ਼ 1990 ਦੇ ਬਾਅਦ ਦਾ ਸਭ ਤੋਂ ਵਡਾ ਵਿਰੋਧ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ।ਸੁਤਰਾਂ ਦੇ ਅਨੁਸਾਰ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ 19 ਜਾਨਾਂ ਦਾ ਨੁਕਸਾਨ ਹੋਇਆ ਹੈ। ਰਾਜਧਾਨੀ ਪਲਾਜ਼ਾ ਇਟਾਲਿਆ ਵਰਗ ਤੋਂ ਸ਼ੁੱਕਰਵਾਰ ਨੂੰ ਲੋਕਾਂ ਦੀ ਭਾਰੀ ਭੀੜ ਜਮਾਂ ਹੋਈ ਸੀ। ਗਵਰਨਮੈਂਟ ਦੇ ਅਨੁਸਾਰ ਪ੍ਰਦਰਸ਼ਨ ਸ਼ਾਮ 5:00 ਵਜੇ ਸ਼ੁਰੂ ਹੋਇਆ ਤੇ ਕਰੀਬ ਇਕ ਘੰਟੇ ਦੇ ਵਿੱਚ 10 ਲੱਖ ਤੋਂ ਵੱਧ ਲੋਕਾਂ ਦੀ ਭੀੜ ਜਮਾਂ ਹੋ ਗਈ ਸੀ।

ਜ਼ਿਕਰਯੋਗ ਹੈ ਕਿ ਬੀਤੇ ਦਿਨ 18 ਅਕਤੂਬਰ ਨੂੰ ਪ੍ਰਦਰਸ਼ਨਕਾਰੀਆਂ ਦੀ ਸੈਂਟਿਯਾਗੋ ਦੇ ਕਈ ਹਿੱਸਿਆ ਵਿੱਚ ਦੰਗਾ ਵਿਰੋਧੀ ਦੀ ਪੁਲਿਸ ਮੁਲਾਜ਼ਮਾਂ ਦੇ ਨਾਲ ਝੜਪ ਹੋ ਗਈ ਤੇ ਕਈ ਸਟੇਸ਼ਨਾ 'ਤੇ ਹਮਲੇ ਦੇ ਬਾਅਦ ਮੈਟਰੋ ਸੇਵਾ ਨੂੰ ਬੰਦ ਕਰ ਦਿੱਤਾ ਸੀ ਕਈ ਥਾਵਾਂ ਤੇ ਹਿੱਸਾ ਦੌਰਾਨ ਕਰੀਬ 16 ਬੱਸਾਂ ਨੂੰ ਅੱਗ ਲੱਗਾ ਦਿੱਤੀ ਤੇ ਕਈ ਮੈਟਰੋ ਸਟੇਸ਼ਨਾ ਨੂੰ ਪੁਰੀ ਤਰ੍ਹਾਂ ਨੁਕਸਾਨ ਹੋ ਗਿਆ। ਚਿੱਲੀ ਦੇ ਰਾਸ਼ਟਰਪਤੀ ਨੇ ਬੀਤੇ ਦਿਨ ਅੱਧੀ ਰਾਤ ਨੂੰ ਐਮਰਜੈਂਸੀ ਲਗਉਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਜਨਤਕ ਗਤੀਵਿਧਿਆਂ 'ਤੇ ਸਭਾਵਾਂ ਉਤੇ ਪਾਬੰਦੀ ਲਗਾਈ ਗਈ ਹੈ।

More News

NRI Post
..
NRI Post
..
NRI Post
..