550 ਸਾਲਾ ਪ੍ਰਕਾਸ਼ ਪੁਰਬ : ਏਅਰ ਇੰਡੀਆ ਨੇ ਆਪਣੇ ਜਹਾਜ਼ਾਂ ਉੱਤੇ ਲਿਖਿਆ ‘ਇੱਕ ਓਅੰਕਾਰ’

by mediateam

ਚੰਡੀਗੜ੍ਹ ਡੈਸਕ (Vikram Sehajpal) : ਹਰ ਕੋਈ ਆਪਣੇ-ਆਪਣੇ ਢੰਗ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਉਪਰਾਲੇ ਕਰ ਰਿਹਾ ਹੈ। ਦੁਨੀਆਂ ਦਾ ਹਰ ਵਿਅਕਤੀ ਨਵੇਂ-ਨਵੇਂ ਤਰੀਕਿਆਂ ਨਾਲ ਗੁਰੂ ਸਾਹੀਬ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਿਹਾ ਹੈ।ਇਸ ਨੂੰ ਲੈ ਕੇ ਦੇਸ਼ ਦੀ ਬਹੁਤ ਹੀ ਮਸ਼ਹੂਰ ਹਵਾਈ ਜਹਾਜ਼ ਕੰਪਨੀ ਏਅਰ ਇੰਡੀਆ ਨੇ ਇੱਕ ਨਵਾਂ ਹੀ ਉਪਰਾਲਾ ਕੀਤਾ ਹੈ। ਏਅਰ ਇੰਡੀਆ ਆਪਣੇ ਜਹਾਜ਼ਾਂ ਉੱਤੇ 'ਇੱਕ ਓਅੰਕਾਰ' ਦਾ ਲੋਗੋ ਪੇਂਟ ਕਰ ਕੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਹਾਜ਼ਾਂ ਨੂੰ ਉਡਾਣ ਭਰਣ ਦੇ ਹੁਕਮ ਦਿੱਤੇ ਹਨ।

ਕੰਪਨੀ ਆਪਣੇ ਬੋਇੰਗ 787 ਜਹਾਜ਼ਾਂ ਉੱਤੇ ਧਾਰਮਿਕ ਚਿੰਨ੍ਹ 'ਇੱਕ ਓਅੰਕਾਰ' ਲਿਖ ਕੇ ਉਡਾਏਗੀ। ਇਸ ਸਬੰਧੀ ਪਹਿਲਾ ਜਹਾਜ਼ 31 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਇੰਗਲੈਂਡ ਦੇ ਸਟੈਨਸਟੱਡ ਲਈ ਉਡੇਗਾ।ਤੁਹਾਨੂੰ ਦੱਸ ਦਈਏ ਕਿ ਇਹ ਜਹਾਜ਼ੀ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਜਦੋਂ ਕੋਈ ਜਹਾਜ਼ੀ ਕੰਪਨੀ ਆਪਣੇ ਜਹਾਜ਼ ਉੱਤੇ ਪਹਿਲੀ ਵਾਰ ਇੱਕ ਓਅੰਕਾਰ ਲਿਖੇਗੀ।

ਇਸ ਸਬੰਧੀ ਕੰਪਨੀ ਦੇ ਬੋਰਡ ਵੱਲੋਂ 22 ਅਕਤੂਬਰ ਨੂੰ ਹਸਤਾਖ਼ਰ ਕੀਤੇ ਗਏ ਸਨ।ਦੱਸ ਦਈਏ, 1 ਤੋਂ 12 ਨਵੰਬਰ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਪੂਰੇ ਵਿਸ਼ਵ ਵਿੱਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘਾ 9 ਨਵੰਬਰ ਤੋਂ ਖੋਲ੍ਹਿਆ ਜਾ ਰਿਹਾ ਹੈ।

More News

NRI Post
..
NRI Post
..
NRI Post
..