ਨਵੀਂ ਦਿੱਲੀ (Vikram Sehajpal) : ਤੜਕਸਾਰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਇੱਕ ਸ਼ੱਕੀ ਬੈਗ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੈ। ਪੁਲਿਸ ਮੁਤਾਬਕ ਇਹ ਬੈਗ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ 3' ਤੋਂ ਮਿਲਿਆ ਹੈ। ਸੂਚਨਾ ਮਿਲਣ ਦੇ ਨਾਲ ਹੀ ਪੁਲਿਸ ਹਰਕਤ ਵਿਚ ਆ ਗਈ ਤੇ ਟਰਮੀਨਲ 'ਤੇ ਮੌਜੂਦ ਸ਼ੱਕੀ ਬੈਗ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਇਸ ਬੈਗ ਵਿੱਚ RDX ਮੌਜੂਦ ਹੋਣ ਦੀ ਖ਼ਦਸ਼ਾ ਜਤਾਇਆ ਸੀ। ਪੁਲਿਸ ਦੀ ਜਾਂਚ ਟੀਮ ਨੇ ਬੈਗ ਵਿੱਚ RDX ਹੋਣ ਦੀ ਪੁਸ਼ਟੀ ਕੀਤੀ ਹੈ।
ਇਸ ਘਟਨਾ ਤੋਂ ਪੁਲਿਸ ਨੇ ਪੂਰੇ ਅੱਡੇ 'ਤੇ ਸਰਚ ਅਭਿਆਨ ਚੱਲਾ ਦਿੱਤਾ ਹੈ।ਸੂਤਰਾਂ ਮੁਤਾਬਕ ਬੈਗ ਕਾਲੇ ਰੰਗ ਦਾ ਸੀ, ਜਿਸ ਨੂੰ ਰਾਤ ਕਰੀਬ 1 ਵਜੇ ਸੀਆਈਐਸਐਫ ਦੇ ਜਵਾਨਾਂ ਨੇ ਟਰਮੀਨਲ-3 'ਤੇ ਬਰਾਮਦ ਕੀਤਾ। ਹੁਣ ਇਸ ਬੈਗ ਨੂੰ ਕੁਲਿੰਗ ਪੀਟ ਦੇ ਵਿੱਚ ਰੱਖਿਆ ਗਿਆ ਹੈ।ਜਦ ਬੈਗ ਨੂੰ ਵਿਸਫੋਟਕ ਡਿਟੈਕਟਰ ਰਾਹੀਂ ਚੈਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇਸ ਵਿੱਚ ਵਿਸਫੋਟਕ ਸਮਗਰੀ ਆਰਡੀਐਕਸ ਮੌਜੂਦ ਹੈ। ਜਾਂਚ ਆਧਿਕਾਰੀਆਂ ਨੇ ਵਿਸਫੋਟਕ ਨੂੰ ਅਗਲੇ 24 ਘੰਟਿਆਂ ਲਈ ਨਿਗਰਾਨੀ ਹੇਠ ਰੱਖਿਆ ਹੈ।



