ਵੈੱਬ ਡੈਸਕ (Vikram Sehajpal) : ਪਾਕਿਸਤਾਨ ਵਿਚ ਸਾਲ 2013 ਤੋਂ 2019 ਵਿਚਾਲੇ 33 ਪੱਤਰਕਾਰਾਂ ਦੀ ਹੱਤਿਆ ਕਰ ਦਿੱਤੀ ਗਈ। ਫ੍ਰੀਡਮ ਨੈੱਟਵਰਕ ਦੀ ਰਿਪੋਰਟ ਮੁਤਾਬਕ, ਪਿਛਲਚੇ ਕਿ ਸਾਲ ਵਿਚ ਹੀ ਸੱਤ ਪੱਤਰਕਾਰਾਂ ਦੀ ਹੱਤਿਆ ਹੋਈ। ਜ਼ਿਆਦਾਤਰ ਹੱਤਿਆਵਾਂ ਪੱਤਰਕਾਰਾਂ ਦੇ ਕੰਮ ਦੇ ਵਿਰੋਧ ਵਿਚ ਕੀਤੀਆਂ ਗਈਆਂ।
ਇਹ ਰਿਪੋਰਟ ਸੰਯੁਕਤ ਰਾਸ਼ਟਰ (ਯੂਐੱਨ) ਵੱਲੋਂ ਦੋ ਨਵੰਬਰ ਨੂੰ ਪੱਤਰਕਾਰਾਂ ਖ਼ਿਲਾਫ਼ ਹਿੰਸਾ ਦੇ ਅੰਤ ਲਈ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਦਿਵਸ ਦੇ ਮੌਕੇ 'ਤੇ ਜਾਰੀ ਕੀਤੀ ਗਈ।



