ਅਮਰੀਕਾ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਹਟਣ ਦਾ ਕੀਤਾ ਫੈਂਸਲਾ

by

ਵਾਸ਼ਿੰਗਟਨ ਡੈਸਕ (Vikram Sehajpal) : 2015 'ਚ ਹੋਏ ਪੈਰਿਸ ਜਲਵਾਯੂ ਸਮਝੌਤੇ ਤੋਂ ਅਮਰੀਕਾ ਨੇ ਹਟਣ ਦੀ ਰਸਮੀ ਸੂਚਨਾ ਸੰਯੁਕਤ ਰਾਸ਼ਟਰ (ਯੂਐੱਨ) ਨੂੰ ਦੇ ਦਿੱਤੀ ਹੈ। ਗਲੋਬਲ ਵਾਰਮਿੰਗ ਨਾਲ ਮੁਕਾਬਲੇ ਲਈ ਹੋਏ ਇਸ ਇਤਿਹਾਸਕ ਸਮਝੌਤੇ 'ਤੇ ਭਾਰਤ ਸਣੇ 188 ਦੇਸ਼ਾਂ ਨੇ ਦਸਤਖ਼ਤ ਕੀਤੇ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਪੈਰਿਸ ਸਮਝੌਤੇ ਤੋਂ ਅਮਰੀਕਾ ਦੇ ਬਾਹਰ ਹੋਣ ਦੇ ਸੰਦਰਭ ਵਿਚ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਵਿਚ ਰਸਮੀ ਨੋਟਿਸ ਦਾਖ਼ਲ ਕੀਤਾ।

ਉਨ੍ਹਾਂ ਕਿਹਾ ਕਿ ਪੈਰਿਸ ਸਮਝੌਤੇ ਤੋਂ ਅਮਰੀਕਾ ਦੇ ਹਟਣ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ। ਸਮਝੌਤੇ ਦੇ ਨਿਯਮਾਂ ਤਹਿਤ ਅਮਰੀਕਾ ਨੇ ਆਪਣੇ ਹਟਣ ਦੇ ਬਾਰੇ ਵਿਚ ਯੂਐੱਨ ਨੂੰ ਰਸਮੀ ਤੌਰ 'ਤੇ ਸੂਚਿਤ ਕਰ ਦਿੱਤਾ ਹੈ। ਸੂਚਨਾ ਦੇਣ ਦੇ ਇਕ ਸਾਲ ਪਿੱਛੋਂ ਇਹ ਲਾਗੂ ਹੋਵੇਗਾ। ਸੰਯੁਕਤ ਰਾਸ਼ਟਰ ਸਕੱਤਰ ਜਨਰਲ ਐਂਟੋਨੀਓ ਗੁਤਰਸ ਦੇ ਬੁਲਾਰੇ ਨੇ ਇਸ 'ਤੇ ਕਿਹਾ ਕਿ ਪੈਰਿਸ ਸਮਝੌਤੇ ਦੀ ਧਾਰਾ 28 ਅਨੁਸਾਰ ਅਮਰੀਕਾ ਇਸ ਤੋਂ ਬਾਹਰ ਹੋ ਸਕਦਾ ਹੈ। ਉਸ ਨੇ ਸਕੱਤਰ ਜਨਰਲ ਨੂੰ ਲਿਖਤੀ ਸੂਚਨਾ ਦਿੱਤੀ ਹੈ।

More News

NRI Post
..
NRI Post
..
NRI Post
..