ਥਾਈਲੈਂਡ ਦੇ ਵਿੱਚ ਮੁਸਲਿਮ ਵੱਖਵਾਦੀਆਂ ਦਾ ਹਮਲਾ – 15 ਲੋਕਾਂ ਦੀ ਮੌਤ

by mediateam

ਯਾਲਾ , 06 ਨਵੰਬਰ ( NRI MEDIA )

ਥਾਈਲੈਂਡ ਦੇ ਦੱਖਣੀ ਯਾਲਾ ਪ੍ਰਾਂਤ ਵਿੱਚ ਮੰਗਲਵਾਰ ਦੇਰ ਰਾਤ ਇੱਕ ਮੁਸਲਮਾਨਾਂ ਵਾਲੇ ਬਹੁਗਿਣਤੀ ਵਾਲੇ ਖੇਤਰ ਵਿੱਚ ਕੱਟੜਪੰਥੀ ਵੱਖਵਾਦੀਆਂ ਵਲੋਂ 15 ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ , ਅਧਿਕਾਰੀਆਂ ਅਨੁਸਾਰ ਹਮਲਾਵਰਾਂ ਨੇ ਸੁਰੱਖਿਆ ਚੌਕੀ ਨੂੰ ਨਿਸ਼ਾਨਾ ਬਣਾਇਆ, ਇਸ ਵਿੱਚ ਚਾਰ ਸੁਰੱਖਿਆ ਕਰਮਚਾਰੀ ਵੀ ਜ਼ਖ਼ਮੀ ਹੋਏ ਹਨ ,ਫਰਾਰ ਹੋਣ ਦੌਰਾਨ ਹਮਲਾਵਰਾਂ ਨੇ ਪੁਲਿਸ ਤੋਂ ਬਚਣ ਲਈ ਸੜਕ ਤੇ ਵਿਸਫੋਟਕ ਅਤੇ ਕਿੱਲਾਂ ਸੁੱਟ ਦਿੱਤੀਆਂ ਸਨ ।


ਥਾਈਲੈਂਡ ਦੀ ਦੱਖਣੀ ਸੈਨਾ ਦੇ ਬੁਲਾਰੇ ਕਰਨਲ ਪ੍ਰਮੋਤ ਪ੍ਰੋਮ-ਇਨ ਨੇ ਕਿਹਾ ਕਿ ਇਹ ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਵਿੱਚ ਗੋਲੀਬਾਰੀ ਦੀ ਸਭ ਤੋਂ ਵੱਡੀ ਘਟਨਾ ਹੈ ,ਹਮਲਾਵਰ ਆਪਣੇ ਨਾਲ ਐਮ -16 ਰਾਈਫਲਾਂ ਅਤੇ ਸ਼ਾਟ ਗਨ ਲੈ ਕੇ ਆਏ ਸਨ, ਹਮਲੇ ਵਿਚ 12 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 3 ਦੀ ਹਸਪਤਾਲ ਵਿਚ ਮੌਤ ਹੋ ਗਈ,ਪ੍ਰਮੋਤ ਨੇ ਕਿਹਾ ਕਿ ਇਸ ਘਟਨਾ ਪਿੱਛੇ ਬਾਗੀਆਂ ਦਾ ਹੱਥ ਹੋ ਸਕਦਾ ਹੈ।

ਥਾਈਲੈਂਡ ਵਿਚ ਹਿੰਸਾ ਕਿਉਂ ਜਾਰੀ ਹੈ?

ਕਿਸੇ ਅੱਤਵਾਦੀ ਸੰਗਠਨ ਨੇ ਹਮਲੇ ਦਾ ਦਾਅਵਾ ਨਹੀਂ ਕੀਤਾ ਹੈ ਹਾਲਾਂਕਿ, ਮੰਨਿਆ ਜਾਂਦਾ ਹੈ ਕਿ ਇਸ ਦੇ ਪਿੱਛੇ ਮੁਸਲਮਾਨ ਵੱਖਵਾਦੀ ਹਨ,ਥਾਈਲੈਂਡ ਵਿਚ, ਮੁਸਲਿਮ ਵਿਦਰੋਹੀ ਪਿਛਲੇ ਪੰਜ ਦਹਾਕਿਆਂ ਤੋਂ ਆਪਣੀ ਵੱਖਰੀ ਕੌਮ ਦੀ ਮੰਗ ਕਰ ਰਹੇ ਹਨ. 1909 ਵਿਚ, ਫਰਾਂਸ ਅਤੇ ਬ੍ਰਿਟੇਨ ਨੇ ਥਾਈਲੈਂਡ ਦੇ ਵੱਖ ਵੱਖ ਹਿੱਸਿਆਂ ਤੇ ਕਬਜ਼ਾ ਕਰ ਲਿਆ ਸੀ , ਇਸ ਤੋਂ ਪਹਿਲਾਂ, ਯਾਲਾ, ਪਤਰਾਨੀ ਅਤੇ ਨਾਰਥੀਵਤ ਇਕ ਸੁਤੰਤਰ ਮਾਲੇ ਮੁਸਲਿਮ ਸੁਲਤਾਨਾਈ ਦਾ ਹਿੱਸਾ ਸਨ ,ਥਾਈਲੈਂਡ 1932 ਵਿਚ ਆਜ਼ਾਦੀ ਤੋਂ ਬਾਅਦ ਇਕ ਬੋਧੀ ਦੇਸ਼ ਬਣ ਗਿਆ. ਇਸ ਤੋਂ ਬਾਅਦ ਮੁਸਲਿਮ ਸਮੂਹਾਂ ਨੇ ਥਾਈਲੈਂਡ ਤੋਂ ਵੱਖਰਾ ਦੇਸ਼ ਬਣਾਉਣ ਦੀ ਮੰਗ ਚੁੱਕੀ ਹੋਈ ਹੈ।

More News

NRI Post
..
NRI Post
..
NRI Post
..