ਅਯੁੱਧਿਆ , 07 ਨਵੰਬਰ ( NRI MEDIA )
ਸੁਪਰੀਮ ਕੋਰਟ ਕੁਝ ਦਿਨਾਂ ਵਿਚ ਅਯੁੱਧਿਆ ਜ਼ਮੀਨੀ ਵਿਵਾਦ 'ਤੇ ਫੈਸਲਾ ਦੇ ਸਕਦੀ ਹੈ , ਉੱਤਰ ਪ੍ਰਦੇਸ਼ ਸਣੇ ਕਈ ਸੂਬਿਆਂ ਵਿੱਚ ਵਿਸ਼ੇਸ਼ ਤਿਆਰੀ ਕੀਤੀ ਗਈ ਹੈ, ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਧਾਰਾ -144 ਲਾਗੂ ਹੈ ਅਤੇ ਅਯੁੱਧਿਆ ਨਾਲ ਸਬੰਧਤ ਕਿਸੇ ਵੀ ਸਮਾਗਮ 'ਤੇ ਪਾਬੰਦੀ ਲਗਾਈ ਗਈ ਹੈ , ਇਸ ਦੇ ਨਾਲ ਹੀ ਅਯੁੱਧਿਆ ਨਾਲ ਲੱਗਦੇ ਜ਼ਿਲ੍ਹਾ ਅੰਬੇਡਕਰ ਨਗਰ ਦੇ ਕਈ ਸਕੂਲਾਂ ਵਿਚ 8 ਆਰਜ਼ੀ ਜੇਲ੍ਹਾਂ ਸਥਾਪਿਤ ਕੀਤੀਆਂ ਗਈਆਂ ਹਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਸਦ ਮੈਂਬਰਾਂ ਅਤੇ ਮੰਤਰੀਆਂ ਨੂੰ ਖੇਤਰ ਵਿਚ ਬਣੇ ਰਹਿਣ ਲਈ ਨਿਰਦੇਸ਼ ਜਾਰੀ ਕੀਤੇ ਹਨ।
ਪ੍ਰਧਾਨ ਮੰਤਰੀ ਨੇ ਆਪਣੇ ਸੰਸਦ ਮੈਂਬਰਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਨਿਰਦੇਸ਼ ਦਿੱਤੇ ਹਨ, ਇਸ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਪ੍ਰਸ਼ਾਸਨ ਵੀ ਸਖਤ ਹੋ ਰਿਹਾ ਹੈ, ਸ਼ਹਿਰਾਂ ਵਿਚ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ, ਇਸ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਵੱਖ-ਵੱਖ ਸ਼ਹਿਰਾਂ ਵਿਚ ਸਾਰੇ ਧਰਮਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਕੇ ਸ਼ਾਂਤੀ ਸੰਦੇਸ਼ ਦੇ ਰਹੇ ਹਨ ,ਕੋਸ਼ਿਸ਼ ਇਹ ਹੈ ਕਿ ਅਯੁੱਧਿਆ ਵਿਵਾਦ ਦੇ ਫੈਸਲੇ ਤੋਂ ਬਾਅਦ ਦੇਸ਼ ਵਿਚ ਸ਼ਾਂਤੀ ਕਾਇਮ ਰਹੇ।
ਸੋਸ਼ਲ ਮੀਡੀਆ ਨਿਗਰਾਨ ਟੀਮ ਬਣੀ
ਉੱਤਰ ਪ੍ਰਦੇਸ਼ ਵਿਚ ਸੋਸ਼ਲ ਮੀਡੀਆ 'ਤੇ ਨਜ਼ਰ ਰੱਖਣ ਲਈ ਇਕ ਟੀਮ ਬਣਾਈ ਗਈ ਹੈ,ਡੀਜੀਪੀ ਹੈੱਡਕੁਆਰਟਰ ਵਿਖੇ ਇਕ ਸੋਸ਼ਲ ਮੀਡੀਆ ਨਿਗਰਾਨੀ ਟੀਮ ਬਣਾਈ ਗਈ ਹੈ ,ਇਸ ਦੀ ਅਗਵਾਈ ਸਾਇਬਰ ਕ੍ਰਾਈਮ ਦੇ ਆਈਜੀ ਅਸ਼ੋਕ ਕੁਮਾਰ ਸਿੰਘ ਕਰ ਰਹੇ ਹਨ,ਇਸ ਟੀਮ ਦੀ ਜ਼ਿੰਮੇਵਾਰੀ ਉਨ੍ਹਾਂ ਲੋਕਾਂ ਦੀ ਪਛਾਣ ਕਰਨਾ ਹੈ ਜੋ ਫਿਰਕੂ ਸਦਭਾਵਨਾ ਨੂੰ ਭੰਗ ਕਰਦੇ ਹਨ, ਇਸ ਟੀਮ ਨੇ ਪਿਛਲੇ 15-20 ਦਿਨਾਂ ਵਿਚ 72 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।



