ਕੈਨੇਡਾ ‘ਚ 550ਵੇਂ ਪ੍ਰਕਾਸ਼ ਪੁਰਬ ਮੌਕੇ 550 ਘੰਟੇ ਬਲਦੀ ਰਹੇਗੀ 13 ਲੱਖ ਦੀ ਮੋਮਬੱਤੀ

by

ਸਰੀ ਡੈਸਕ (Vikram Sehajpal) : ਕੈਨੇਡਾ 'ਚ 550ਵੇਂ ਪ੍ਰਕਾਸ਼ ਪੁਰਬ  ਮੌਕੇ ਇਕ ਮੋਮਬੱਤੀ 550 ਘੰਟੇ ਮਤਲਬ 23 ਦਿਨ ਤੱਕ ਲਗਾਤਾਰ ਬਲਦੀ ਰਹੇਗੀ। ਇਹ ਮੋਮਬੱਤੀ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਦੇ ਪ੍ਰਬੰਧਕਾਂ ਨੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਖਾਸ ਕਿਸਮ ਦੀ ਮੋਮਬੱਤੀ ਬਣਵਾਈ ਹੈ। ਖਾਸ ਗੱਲ ਇਹ ਵੀ ਹੈ ਕਿ ਇਹ ਮੋਮਬੱਤੀ ਪ੍ਰਦੂਸ਼ਣ ਰਹਿਤ ਹੈ। ਗਿਆਨੀ ਨਰਿੰਦਰ ਸਿੰਘ ਰਾਣੀਪੁਰ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਇਹ ਮੋਮਬੱਤੀ ਸਰੀ ਨਿਵਾਸੀ ਹਰਵਿੰਦਰ ਸਿੰਘ ਸੇਵਕ ਨੇ 2,208 ਘੰਟੇ ਵਿਚ ਤਿਆਰ ਕੀਤੀ ਹੈ।

ਇਸ ਵਿਚ ਜੈਵਿਕ ਸਰੋਂ ਦਾ ਤੇਲ, ਚਮੇਲੀ ਦਾ ਤੇਲ ਅਤੇ ਸੋਇਆਬੀਨ ਦੇ ਮੋਮ ਦੀ ਵਰਤੋਂ ਕੀਤੀ ਗਈ ਹੈ, ਜਿਹੜੀ ਜਰਮਨੀ ਤੋਂ ਮੰਗਵਾਈ ਗਈ ਹੈ। ਇਸ ਮੋਮਬੱਤੀ ਦੀ ਲੰਬਾਈ ਸਵਾ 2 ਫੁੱਟ ਅਤੇ ਭਾਰ 15 ਕਿਲੋ ਹੈ। ਇਸ 'ਤੇ 25,000 ਡਾਲਰ ਮਤਲਬ 13 ਲੱਖ ਰੁਪਏ ਦਾ ਖਰਚ ਆਇਆ ਹੈ।

More News

NRI Post
..
NRI Post
..
NRI Post
..