ਲੁਧਿਆਣਾ ਡੈਸਕ (Vikram Sehajpal) : ਲੁਧਿਆਣਾ ਟ੍ਰੈਫਿਕ ਦੀ ਰੇਡ ਲਾਈਟ ਜੰਪ ਕਰਨ 'ਤੇ ਹੁਣ ਈ-ਚਲਾਨ ਸਿੱਧਾ ਘਰ ਪਹੁੰਚ ਜਾਵੇਗਾ। ਜੀ ਹਾਂ, ਅਜਿਹਾ ਹੀ ਹੋਵੇਗਾ ਹੁਣ ਲੁਧਿਆਣਾ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਨਾਲ। ਲੁਧਿਆਣਾ ਵਿਚ ਨਵੀਂ ਤਕਨੀਕ ਦੇ ਤਹਿਤ, ਆਟੋਮੈਟਿਕ ਨੰਬਰ ਪਲੇਟ ਰੀਕੋਗਨੀਸ਼ਨ (ਏ ਐਨ ਪੀ ਆਰ) ਟੈਕਨਾਲੋਜੀ ਵਾਲੇ ਸੀਸੀਟੀਵੀ ਕੈਮਰੇ ਟ੍ਰੈਫਿਕ ਦੀ ਉਲੰਘਣਾ ਦੀ ਦੇਖ ਰੇਖ ਕਰਨਗੇ, ਜਿਸ ਤੋਂ ਬਾਅਦ ਕੰਟਰੋਲ ਰੂਮ ਵਿਚ ਇਕ ਸਾਫਟਵੇਅਰ ਉਲੰਘਣਾ ਕਰਨ ਵਾਲੇ ਦੇ ਨਾਮ ਈ-ਚਲਾਨ ਤਿਆਰ ਕਰੇਗਾ ਜੋ ਵਾਹਨ ਮਾਲਕ ਦੇ ਰਜਿਸਟਰਡ ਪਤੇ 'ਤੇ ਭੇਜਿਆ ਜਾਵੇਗਾ।
ਇਸ ਦੇ ਨਾਲ ਚਲਾਨ ਕੱਟਣ ਤੋਂ ਬਾਅਦ ਲੋਕਾਂ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਵੀ ਇਕ ਚਿਤਾਵਨੀ ਮਿਲੇਗੀ। ਇਸ ਦੇ ਨਾਲ ਹੀ ਘਰ ਦੇ ਪਤੇ ਉਤੇ ਚਲਾਨ ਭੇਜਣ ਲਈ ਆਉਣ ਵਾਲਾ ਡਾਕ ਖਰਚ ਵੀ ਚਲਾਨ ਦੇ ਜ਼ੁਰਮਾਨੇ ਦੀ ਰਕਮ ਵਿਚ ਨਾਲ ਹੀ ਜੋੜੀਆ ਜਾਵੇਗਾ।
ਇਨ੍ਹਾਂ ਜਗ੍ਹਾ ਤੇ ਲਾਗੂ ਹੋਏ ਈ-ਚਲਾਨ
ਲੁਧਿਆਣਾ ਵਿਚ ਜਿੱਥੇ ਈ-ਚਲਾਨ ਪ੍ਰਣਾਲੀ ਹਾਲੇ ਲਾਗੂ ਕੀਤੀ ਗਈ ਹੈ ਉਨ੍ਹਾਂ ਵਿਚ ਓਲਡ ਸੈਸ਼ਨ ਚੌਕ, ਪੱਖੋਵਾਲ ਰੋਡ 'ਤੇ ਹੀਰੋ ਬੇਕਰੀ ਚੌਕ, ਮਿੰਨੀ ਸਕੱਤਰੇਤ ਵਾਲਾ ਮੋੜ, ਜਗਰਾਉਂ ਬ੍ਰਿਜ ਦੇ ਨੇੜੇ ਦੁਰਗਾ ਮਾਤਾ ਮੰਦਰ ਚੌਂਕ, ਢੋਲੇਵਾਲ ਚੌਂਕ ਅਤੇ ਮਾਲ ਰੋਡ 'ਤੇ ਐਚਡੀਐਫਸੀ ਬੈਂਕ ਦੇ ਨੇੜਲੇ ਇਲਾਕੇ ਸ਼ਾਮਲ ਹਨ।



