ਟਰੰਪ ਨੇ ਅਮਰੀਕੀ ਨਾਗਰਿਕਤਾ ਦੀ ਫੀਸ 83% ਵਧਾਈ

by

ਵਾਸ਼ਿੰਗਟਨ (Vikram Sehajpal) : ਟਰੰਪ ਪ੍ਰਸ਼ਾਸਨ ਨੇ ਨਾਗਰਿਕਤਾ ਫੀਸ ਵਿਚ 83 ਫੀਸਦ ਦਾ ਭਾਰੀ ਵਾਧਾ ਕਰਨ ਦਾ ਪ੍ਰਸਤਾਵ ਰਖਿਆ ਹੈ। ਪ੍ਰਸ਼ਾਸਨ ਦੀ ਦਲੀਲ ਹੈ ਕਿ ਨਾਗਰਿਕਤਾ ਸਬੰਧੀ ਸੇਵਾਵਾਂ ਮੁਹੱਈਆ ਕਰਾਉਣ ਦੀ ਪੂਰੀ ਲਾਗਤ ਮੌਜੂਦਾ ਫੀਸ ਤੋਂ ਵਸੂਲ ਨਹੀਂ ਹੁੰਦੀ। 

ਟਰੰਪ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਐਚ-1ਬੀ ਵੀਜ਼ਾ ਅਪਲਾਈ ਕਰਨ ਵਿਚ ਦਸ ਡਾਲਰ ਦਾ ਵਾਧਾ ਕੀਤਾ ਸੀ। ਇਹ ਵੀਜ਼ਾ ਭਾਰਤੀ ਆਈਟੀ ਪ੍ਰੋਫੈਸ਼ਨਲਾਂ ਵਿਚ ਕਾਫੀ ਹਰਮਨ ਪਿਆਰਾ ਹੈ। ਏਬੀਸੀ ਨਿਊਜ਼ ਮੁਤਾਬਕ ਨਾਗਰਿਕਤਾ ਅਪਲਾਈ ਫੀਸ ਹੁਣ 640 ਡਾਲਰ ਤੋਂ ਵੱਧ ਕੇ 1170 ਡਾਲਰ ਹੋ ਜਾਵੇਗੀ। ਜਦਕਿ ਕਾਨੂੰਨੀ ਸਥਾਈ ਨਿਵਾਸ ਸਬੰਧੀ ਫੀਸ 79 ਫੀਸਦ ਦੇ ਵਾਧੇ ਨਾਲ 2195 ਡਾਲਰ ਹੋ ਜਾਵੇਗੀ।

More News

NRI Post
..
NRI Post
..
NRI Post
..