ਲਾਹੌਰ (Vikram Sehajpal) : ਪਾਕਿਸਤਾਨੀ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਦੇਸ਼ ਵਿੱਚ ਨਾਜ਼ਾਇਜ ਤਰੀਕੇ ਨਾਲ ਸੋਮਵਾਰ ਨੂੰ ਭਾਰਤ 'ਚ ਦੋ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ। ਮੀਡੀਆ ਰਿਪੋਟਰ ਦੇ ਅਨੁਸਾਰ ਭਾਰਤੀ ਨਾਗਰਿਕਾਂ ਦੀ ਪਹਿਚਾਣ ਮੱਧ ਪ੍ਰਦੇਸ਼ ਦੇ ਨਿਵਾਸੀ ਪ੍ਰਸ਼ਾਤ ਤੇ ਤੇਲਗਾਨਾਂ ਦੇ ਰਹਿਣ ਵਾਲੇ ਦਾਰੀਲਾਲ ਦੇ ਰੂਪ 'ਚ ਹੋਈ। ਜਾਂਚ ਬੁਲਾਰੇ ਨੇ ਦੱਸਿਆ ਕਿ ਦੋਨਾਂ ਨੂੰ ਪੰਜਾਬ ਪ੍ਰਾਂਤ ਬਹਾਵਲਪੁਰ 'ਚ ਹਿਰਾਸਤ 'ਚ ਲੈ ਕੇ ਮਾਮਲਾ ਦਰਜ ਕੀਤੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਕੋਲ ਕੋਈ ਦਸਤਾਵੇਜ ਨਹੀਂ ਹੈ।
ਜਾਣਕਾਰੀ ਦੇ ਅਨੁਸਾਰ ਫੜੇ ਗਏ ਦੋਨੋ ਨਾਗਰਿਕ ਚੋਂ ਇੱਕ ਨਾਗਰਿਕ ਸੋਫਟਵੇਅਰ ਇੰਜੀਨਿਅਰ ਹੈ ਜਿਸ ਦੌਰਾਨ ਇਸ ਗੱਲ ਨੂੰ ਲੈ ਕੇ ਪਾਕਿਸਤਾਨ 'ਚ ਚਿੰਤਾਵਾਂ ਵੱਧ ਗਈ ਹੈ।ਇਸ ਤੋਂ ਪਹਿਲਾਂ ਅਗਸਤ ਵਿੱਚ, ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਪੁਲਿਸ ਨੇ ਇੱਕ ਭਾਰਤੀ ਜਾਸੂਸ ਨੂੰ ਡੇਰਾ ਗਾਜ਼ੀ ਖਾਨ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੂੰ ਖੁਫੀਆ ਏਜੰਸੀ ਦੇ ਹਵਾਲੇ ਕਰ ਦਿੱਤਾ ਗਿਆ ਸੀ।ਭਾਰਤੀ ਜਾਸੂਸ ਦੀ ਪਛਾਣ ਰਾਜੂ ਲਕਸ਼ਮਣ ਵਜੋਂ ਹੋਈ, ਜਿਸ ਨੂੰ ਬਲੋਚਿਸਤਾਨ ਸੂਬੇ ਵਿਚ ਦਾਖਲ ਹੁੰਦੇ ਹੋਏ ਕਾਬੂ ਕੀਤਾ ਗਿਆ ਸੀ। ਪਾਕਿਸਤਾਨ ਦੇ ਦਾਅਵੇ ਅਨੁਸਾਰ ਇਸ ਨਾਗਰਿਕ ਵਿਚ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ।



