ਟੋਰਾਂਟੋ (Vikram Sehajpal) : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਆਪਣੀ 36 ਮੈਂਬਰੀ ਨਵੀਂ ਕੈਬਨਿਟ ਦਾ ਐਲਾਨ ਕੀਤਾ। ਨਵੀਂ ਕੈਬਨਿਟ 'ਚ ਚਾਰ ਭਾਰਤੀ ਮੂਲ ਦੇ ਸੰਸਦ ਮੈਂਬਰ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਤੇ ਅਨੀਤਾ ਆਨੰਦ ਨੂੰ ਸ਼ਾਮਲ ਕੀਤਾ ਗਿਆ ਹੈ। ਅਨੀਤਾ ਮੰਤਰੀ ਮੰਡਲ 'ਚ ਪਹਿਲੀ ਵਾਰ ਹਿੰਦੂ ਮੰਤਰੀ ਹੈ, ਜਿਸ ਨੂੰ ਮਨਿਸਟਰ ਆਫ਼ ਪਬਲਿਕ ਸਰਵਿਸ ਐਂਡ ਪ੍ਰੋਕਿਓਰਮੈਂਟ ਬਣਾਇਆ ਗਿਆ ਹੈ। ਨਵਦੀਪ ਬੈਂਸ, ਮਨਿਸਟਰ ਆਫ਼ ਇਨੋਵੇਸ਼ਨ, ਸਾਇੰਸ ਐਂਡ ਇੰਡਸਟਰੀ ਦੇ ਮੰਤਰੀ ਬਣੇ।
ਬਰਦੀਸ਼ ਚੱਗਰ ਨੂੰ ਮਨਿਸਟਰ ਆਫ਼ ਡਾਇਵਰਸਿਟੀ, ਇਨਕਲੂਜਨ ਐਂਡ ਯੂਥ ਦਾ ਮੰਤਰੀ ਨਿਯੁਕਤ ਕੀਤਾ ਗਿਆ ਹੈ, ਜਦਕਿ ਸੱਜਣ ਮਨਿਸਟਰ ਆਫ਼ ਨੈਸ਼ਨਲ ਡਿਫੈਂਸ ਦੀ ਭੂਮਿਕਾ ਮੁੜ ਨਿਭਾਉਣਗੇ।ਟਰੂਡੋ ਸਰਕਾਰ 'ਚ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅੰਤਰ-ਸਰਕਾਰੀ ਮਾਮਲਿਆਂ ਦਾ ਮੰਤਰੀ ਬਣੇ ਤੇ ਉਹ ਉਪ ਪ੍ਰਧਾਨ ਮੰਤਰੀ ਦੀ ਭੂਮਿਕਾ ਵੀ ਨਿਭਾਉਣਗੇ। ਆਪਣੀ ਨਵੀਂ ਭੂਮਿਕਾ 'ਚ ਉਹ ਪੱਛਮੀ ਤੇਲ ਉਤਪਾਦਕ ਸੂਬਿਆਂ ਨਾਲ ਨਜਿੱਠੇਗੀ।



