ਗਧਿਆਂ ਦੀ ਹੋਂਦ ‘ਤੇ ਲਟਕੀ ਚੀਨ ਦੀ ਤਲਵਾਰ

by mediateam

ਮੀਡੀਆ ਡੈਸਕ: ਦੁਨੀਆ 'ਚ ਗਧਿਆਂ ਦੀ ਕੁਲ ਗਿਣਤੀ 4.4 ਕਰੋੜ ਹੈ। ਅਗਲੇ ਪੰਜ ਸਾਲਾਂ 'ਚ ਇਨ੍ਹਾਂ ਦੀ ਗਿਣਤੀ ਅੱਧੀ ਰਹਿ ਸਕਦੀ ਹੈ। ਕੌਮਾਂਤਰੀ ਪੱਧਰ 'ਤੇ ਜਾਨਵਰਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਚੈਰਿਟੀ ਸੰਸਥਾ ਸੈਂਕਚੁਅਰੀ ਦੀ ਤਾਜ਼ਾ ਰਿਪੋਰਟ ਮੁਤਾਬਕ ਗਧਿਆਂ ਦੇ ਅੰਗਾਂ ਤੋਂ ਬਣਨ ਵਾਲੀਆਂ ਚੀਨੀ ਰਵਾਇਤੀ ਦਵਾਈਆਂ ਲਈ ਹਰ ਸਾਲ 48 ਲੱਖ ਗਧਿਆਂ ਦੀ ਜ਼ਰੂਰਤ ਹੈ। ਚੀਨ ਦੀ ਇਸ ਰਵਾਇਤੀ ਸਨਅਤ ਨੂੰ ਇਜਿਆਓ ਕਹਿੰਦੇ ਹਨ। ਇਸ ਸਨਅਤ ਦੀ ਜ਼ਰੂਰਤ ਲਈ ਹਰ ਸਾਲ ਚੀਨ 'ਚ ਲੱਖਾਂ ਦੀ ਗਿਣਤੀ 'ਚ ਗਧਿਆਂ ਨੂੰ ਮਾਰ ਦਿੱਤਾ ਜਾਂਦਾ ਹੈ। ਪਿਛਲੇ ਤਿੰਨ ਦਹਾਕਿਆਂ ਦੌਰਾਨ ਚੀਨ 'ਚ ਇਸ ਜੀਵ ਦੀ ਗਿਣਤੀ ਤਿੰਨ ਚੌਥਾਈ ਘਟ ਚੁੱਕੀ ਹੈ। ਹੁਣ ਚੀਨ ਦੁਨੀਆ ਦੇ ਉਨ੍ਹਾਂ ਦੇਸ਼ਾਂ ਤੋਂ ਗਧਿਆਂ ਦੀ ਦਰਾਮਦ ਕਰ ਰਿਹਾ ਹੈ ਜਿਨ੍ਹਾਂ 'ਚ ਗਧਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ।

ਤੇਜ਼ੀ ਨਾਲ ਘਟ ਰਹੀ ਹੈ ਗਿਣਤੀ

ਗਧਿਆਂ ਦੇ ਚਮੜੇ ਦੇ ਕਾਰੋਬਾਰ ਤੇ ਚੀਨੀ ਰਵਾਇਤੀ ਦਵਾਈਆਂ 'ਚ ਇਸਤੇਮਾਲ ਕਾਰਨ ਦੁਨੀਆ ਭਰ 'ਚ ਇਨ੍ਹਾਂ ਦੀ ਗਿਣਤੀ ਤੇਜ਼ੀ ਨਾਲ ਡਿੱਗ ਰਹੀ ਹੈ। ਕੀਨੀਆ ਤੇ ਘਾਨਾ 'ਚ ਵੀ ਇਨ੍ਹਾਂ ਦੀ ਗਿਣਤੀ 'ਚ ਗਿਰਾਵਟ ਦਾ ਖ਼ਦਸ਼ਾ ਹੈ।

ਡਰਾਊਣੀ ਸਥਿਤੀ

ਰਿਪੋਰਟ ਦੱਸਦੀ ਹੈ ਕਿ ਇਹ ਜਾਨਵਰ ਵੱਖ-ਵੱਖ ਦੇਸ਼ਾਂ 'ਚ ਵੱਖ-ਵੱਖ ਭਾਈਚਾਰਿਆਂ ਦੀ ਰੋਜ਼ੀ ਦਾ ਸਾਧਨ ਹੋਇਆ ਕਰਦਾ ਸੀ। ਪੂਰਾ ਪਰਿਵਾਰ ਇਸ ਜਾਨਵਰ ਦੀ ਕਮਾਈ 'ਤੇ ਆਸ਼ਰਤ ਰਹਿੰਦਾ ਸੀ। ਹੁਣ ਇਸ ਫਿਰਕੇ ਕੋਲੋਂ ਇਹ ਗਧੇ ਅੱਧੀ ਪੌਣੀ ਕੀਮਤ 'ਤੇ ਖ਼ਰੀਦ ਕੇ ਲੰਬੀ ਯਾਤਰਾ 'ਤੇ ਭੇਜ ਦਿੱਤਾ ਜਾਂਦਾ ਹੈ। ਤਸਕਰੀ ਵਰਗਾ ਇਹ ਕੰਮ ਸੰਗਠਿਤ ਗਿਰੋਹ ਵੱਲੋਂ ਕੀਤਾ ਜਾਂਦਾ ਹੈ। ਇਸ ਯਾਤਰਾ 'ਚ ਗਧਿਆਂ ਨੂੰ ਭੋਜਨ ਤੇ ਪਾਣੀ ਵੀ ਨਹੀਂ ਦਿੱਤਾ ਜਾਂਦਾ। ਲਿਹਾਜ਼ਾ 20 ਫ਼ੀਸਦੀ ਗਧੇ ਤਾਂ ਰਸਤੇ 'ਚ ਦਮ ਤੋੜ ਦਿੰਦੇ ਹਨ। ਜਦੋਂ ਲੰਬੀ ਯਾਤਰਾ ਤੋਂ ਬਾਅਦ ਇਨ੍ਹਾਂ ਨੂੰ ਵਾਹਨਾਂ ਤੋਂ ਉਤਾਰਿਆ ਜਾਂਦਾ ਹੈ ਤਾਂ ਵਧੇਰਿਆਂ ਦੇ ਪੈਰ ਟੁੱਟ ਜਾਂਦੇ ਹਨ। ਖੁਰ ਜ਼ਖ਼ਮੀ ਰਹਿੰਦੇ ਹਨ। ਕੰਨ ਤੇ ਪੂੰਛ ਫੜ ਕੇ ਇਨ੍ਹਾਂ ਨੂੰ ਉਤਾਰਣ ਲਈ ਧੱਕੇ ਮਾਰੇ ਜਾਂਦੇ ਹਨ।

ਦਰਦਨਾਕ ਹਕੀਕਤ

ਰਿਪੋਰਟ ਦੱਸਦੀ ਹੈ ਕਿ ਚੀਨ ਦੀਆਂ ਰਵਾਇਤੀ ਦਵਾਈਆਂ 'ਚ ਇਨ੍ਹਾਂ ਜਾਨਵਰਾਂ ਦੇ ਅੰਗਾਂ ਦੀ ਏਨੀ ਮੰਗ ਹੈ ਕਿ ਗਰਭਵਤੀ ਗਧੀ, ਗਧੇ ਦੇ ਬੱਚਿਆਂ ਤੇ ਬਿਮਾਰ ਤੇ ਜ਼ਖ਼ਮੀ ਗਧਿਆਂ ਨੂੰ ਨਹੀਂ ਬਖ਼ਸ਼ਿਆ ਜਾ ਰਿਹਾ। ਇਨ੍ਹਾਂ ਨੂੰ ਬੇਰਹਿਮੀ ਨਾਲ ਮਾਰਿਆ ਜਾ ਰਿਹਾ ਹੈ।

ਬੜੇ ਕੰਮ ਆਊਂਦਾ ਹੈ ਗਧਾ

ਜਿਸ ਗਧੇ ਨੂੰ ਦੁਨੀਆ ਕਿਸੇ ਕੰਮ ਦਾ ਨਹੀਂ ਮੰਨ ਰਹੀ, ਚੀਨ ਇਸ ਤੋਂ ਵੀ ਗ਼ੈਰ ਮਨੁੱਖੀ ਤਰੀਕੇ ਨਾਲ ਆਪਣੀ ਦੁਕਾਨ ਚਲਾ ਰਿਹਾ ਹੈ। ਇਸ ਦੀ ਖਾਲ ਤੋਂ ਜਿਲੇਟਿਨ ਬਣਾਈ ਜਾਂਦੀ ਹੈ। ਜਿਸਦਾ ਇਸਤੇਮਾਲ ਉੱਥੋਂ ਦੀਆਂ ਰਵਾਇਤੀ ਦਵਾਈਆਂ 'ਚ ਹਜ਼ਾਰਾਂ ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਵਾਈ ਨੂੰ ਖਾਣ ਨਾਲ ਖ਼ੂਨ ਦੀ ਕਮੀ ਤੇ ਇਸ ਦਾ ਵਹਾਅ ਸੁਧਰਦਾ ਹੈ।

ਮਾਲਕਾਂ ਦੀ ਮੁਸੀਬਤ

ਦੁਨੀਆ ਦੇ ਅੱਤ ਪੱਛੜੇ ਕਰੀਬ 50 ਕਰੋੜ ਲੋਕਾਂ ਦੀ ਰੋਜ਼ੀ-ਰੋਟੀ ਗਧਿਆਂ ਦੇ ਸਿਰ 'ਤੇ ਚੱਲਦੀ ਹੈ। ਖਾਲ ਸਨਅਤ ਲਈ ਇਨ੍ਹਾਂ ਦੀ ਵਧਦੀ ਮੰਗ ਨੇ ਇਨ੍ਹਾਂ ਦੀਆਂ ਕੀਮਤਾਂ ਆਸਮਾਨ 'ਤੇ ਪਹੁੰਚਾ ਦਿੱਤੀਆਂ ਹਨ। ਨਵਾਂ ਗਧਾ ਖ਼ਰੀਦਣ 'ਚ ਇਨ੍ਹਾਂ ਦੇ ਪਸੀਨੇ ਛੁਟ ਰਹੇ ਹਨ। 2016-19 ਦੌਰਾਨ ਕੀਨੀਆ 'ਚ ਇਨ੍ਹਾਂ ਦੀ ਕੀਮਤ 'ਚ 15 ਹਜ਼ਾਰ ਰੁਪਏ ਦਾ ਇਜ਼ਾਫ਼ਾ ਹੋ ਚੁੱਕਿਆ ਹੈ।

ਗਿਣਤੀ ਵਧਾਉਣਾ ਚੁਣੌਤੀ

ਡੰਕੀ ਸੈਂਕਚੁਅਰੀ ਮੁਤਾਬਕ ਗਧਿਆਂ ਦੀ ਗਿਣਤੀ ਵਧਾਉਣ ਦੀ ਬਹੁਤ ਜ਼ਰੂਰਤ ਹੈ, ਪਰ ਇਜਿਆਓ ਸਨਅਤ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇਸ 'ਚ 20 ਸਾਲ ਲੱਗਣਗੇ। ਗਧਿਆਂ ਦਾ ਪ੍ਰਜਨਨ ਸਮਰੱਥਾ ਦਾ ਚੱਕਰ ਬਹੁਤ ਮੱਠਾ ਹੁੰਦਾ ਹੈ। ਇਸ ਜਾਨਵਰ ਦੀ ਮਦਾ ਬੱਚੇ ਨੂੰ ਇਕ ਸਾਲ ਤਕ ਗਰਭ 'ਚ ਰੱਖਦੀ ਹੈ। ਇਨ੍ਹਾਂ 'ਚ ਹੌਲੀ-ਹੌਲੀ ਪਰਪੱਕਤਾ ਆਉਂਦੀ ਹੈ। ਇਨ੍ਹਾਂ ਦੀ ਪ੍ਰਜਨਨ ਦਰ ਵੀ ਬਹੁਤ ਘੱਟ ਹੈ। ਇਨ੍ਹਾਂ ਕਾਰਨਾਂ ਕਰ ਕੇ ਇਨ੍ਹਾਂ ਦੀ ਗਿਣਤੀ ਵਧਾਉਣਾ ਵੱਡੀ ਚੁਣੌਤੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..