ਅਸੀਂ ਹਾਂਗਕਾਂਗ ਨੂੰ ਚੀਨ ਦੇ ਫੌਜੀ ਕਹਿਰ ਤੋਂ ਬਚਾ ਲਿਆ – ਰਾਸ਼ਟਰਪਤੀ ਟਰੰਪ

by mediateam

ਵਾਸ਼ਿੰਗਟਨ/ ਬੀਜਿੰਗ , 23 ਨਵੰਬਰ ( NRI MEDIA )

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਉਨ੍ਹਾਂ ਨੇ ਹਾਂਗਕਾਂਗ ਨੂੰ ਮਿਟਾਉਣ ਤੋਂ ਬਚਾ ਲਿਆ ਹੈ , ਟਰੰਪ ਨੇ ਕਿਹਾ ਕਿ ਜੇ ਉਹ ਨਾ ਹੁੰਦੇ ਤਾਂ ਚੀਨ ਸਿਰਫ 14 ਮਿੰਟਾਂ ਵਿੱਚ ਹਾਂਗਕਾਂਗ ਨੂੰ ਖਤਮ ਕਰ ਦਿੰਦਾ , ਉਨ੍ਹਾਂ ਕਿਹਾ ਕਿ ਲੋਕਤੰਤਰ ਪੱਖੀ ਭੀੜ ਨੂੰ ਕੁਚਲਣ ਲਈ ਚੀਨ ਨੇ ਲੱਖਾਂ ਫੌਜਾਂ ਹਾਂਗਕਾਂਗ ਭੇਜੀਆਂ ਸਨ, ਪਰ ਉਨ੍ਹਾਂ ਨੇ ਚੀਨ ਨੂੰ ਰੋਕ ਲਿਆ,ਹਾਂਗਕਾਂਗ ਵਿੱਚ ਪਿਛਲੇ 6 ਮਹੀਨਿਆਂ ਤੋਂ ਲੋਕਤੰਤਰ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ |


ਇੱਕ ਚੈਨਲ ਨੂੰ ਦਿੱਤੇ ਇੰਟਰਵਿਉ ਵਿੱਚ ਟਰੰਪ ਨੇ ਕਿਹਾ, "ਮੈਂ ਹਾਂਗਕਾਂਗ ਵਿੱਚ ਲੋਕਤੰਤਰ ਦੀ ਮੰਗ ਨੂੰ ਲੈ ਕੇ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ , ਅਜੋਕੇ ਸਮੇਂ ਵਿੱਚ ਮੈਂ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਹਿੰਸਕ ਝੜਪਾਂ ਵੇਖੀਆਂ ਹਨ, ਇਹ ਸਪੱਸ਼ਟ ਸੀ ਕਿ ਹਾਂਗਕਾਂਗ ਵਿਚ ਚੱਲ ਰਹੀ ਬੇਚੈਨੀ ਦਾ ਅਸਰ ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੀ ਵਪਾਰਕ ਗੱਲਬਾਤ ਨੂੰ ਪ੍ਰਭਾਵਤ ਕਰ ਰਿਹਾ ਸੀ।

ਟਰੰਪ ਨੇ ਕਿਹਾ, "ਚੀਨੀ ਰਾਸ਼ਟਰਪਤੀ ਜਿਨਪਿੰਗ ਨੇ ਹਾਂਗ ਕਾਂਗ ਦੇ ਬਾਹਰ ਲੱਖਾਂ ਸੈਨਿਕ ਤਾਇਨਾਤ ਕੀਤੇ ਹਨ, ਉਹ ਅੰਦਰ ਨਹੀਂ ਜਾ ਰਹੇ, ਕਿਉਂਕਿ ਮੈਂ ਉਨ੍ਹਾਂ ਨੂੰ ਅਜਿਹਾ ਕਦਮ ਨਾ ਚੁੱਕਣ ਲਈ ਕਿਹਾ ਹੈ ,ਮੈਂ ਕਿਹਾ ਕਿ ਤੁਹਾਡੇ ਲਈ ਅਜਿਹਾ ਕਰਨਾ ਇੱਕ ਵੱਡੀ ਗਲਤੀ ਹੋਵੇਗੀ , ਇਸ ਨਾਲ ਕਾਰੋਬਾਰ ਸੌਦੇ 'ਤੇ ਬਹੁਤ ਮਾੜਾ ਪ੍ਰਭਾਵ ਪਏਗਾ , ਟਰੰਪ ਨੇ ਕਿਹਾ, "ਮੈਂ ਹਾਂਗ ਕਾਂਗ ਦੇ ਨਾਲ ਹਾਂ, ਮੈਂ ਆਜ਼ਾਦੀ ਨਾਲ ਖੜਾ ਹਾਂ ਪਰ ਮੈਂ ਰਾਸ਼ਟਰਪਤੀ ਜਿਨਪਿੰਗ ਦੇ ਨਾਲ ਵੀ ਹਾਂ , ਉਹ ਮੇਰੇ ਦੋਸਤ ਹਨ ਅਤੇ ਉਹ ਇਕ ਚੰਗੇ  ਵਿਅਕਤੀ ਵੀ ਹਨ , ਅਸੀਂ ਇਤਿਹਾਸ ਦੇ ਸਭ ਤੋਂ ਵੱਡੇ ਵਪਾਰ ਸੌਦੇ ਦੀ ਪ੍ਰਕਿਰਿਆ ਵਿਚ ਹਾਂ , ਇਹ ਬਹੁਤ ਵਧੀਆ ਹੋਵੇਗਾ ਜੇ ਅਸੀਂ ਇਸਨੂੰ ਪੂਰਾ ਕਰ ਸਕੀਏ |

More News

NRI Post
..
NRI Post
..
NRI Post
..