ਕੈਨੇਡਾ : ਹਾਰ ਮਗਰੋਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਨੇ ਕੀਤਾ ਇਹ ਕਾਰਾ

by mediateam

ਓਂਟਾਰੀਓ ਡੈਸਕ (Vikram Sehajpal) : ਚੋਣਾਂ ਵਿਚ ਹਾਰ ਮਗਰੋਂ ਪਹਿਲੀ ਵੱਡੀ ਕਾਰਵਾਈ ਤਹਿਤ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਨੇ ਆਪਣੇ ਦੋ ਚੋਟੀ ਦੇ ਅਫ਼ਸਰਾਂ ਨੂੰ ਬਰਖ਼ਾਸਤ ਕਰ ਦਿਤਾ। ਚੀਫ਼ ਆਫ਼ ਸਟਾਫ਼ ਮਾਰਕ ਆਂਦਰੇ ਲੈਕਲਰਕ ਅਤੇ ਕਮਿਊਨੀਕੇਸ਼ਨ ਬਰੌਕ ਹੈਰੀਸਨ ਨੂੰ ਤੁਰਤ ਲਾਗੂ ਹੁਕਮਾਂ ਅਧੀਨ ਬਾਹਰ ਦਾ ਰਾਹ ਦਿਖਾ ਦਿਤਾ ਗਿਆ। 

ਐਂਡਰਿਊ ਸ਼ੀਅਰ ਨੇ ਦੋਹਾਂ ਅਫ਼ਸਰਾਂ ਦੀ ਬਰਖਾਸਤਗੀ ਬਾਰੇ ਹੁਕਮਾਂ ਵਿਚ ਕਿਸੇ ਕਾਰਨ ਦਾ ਜ਼ਿਕਰ ਨਹੀਂ ਕੀਤਾ ਅਤੇ ਸਿਰਫ਼ ਐਨਾ ਕਿਹਾ ਕਿ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਸੰਸਦ ਵਿਚ ਘੇਰਨ ਦਾ ਕੋਈ ਮੌਕਾ ਖੁੰਝਣ ਨਹੀਂ ਦਿਤਾ ਜਾਵੇਗਾ। 

ਚੀਫ਼ ਆਫ਼ ਸਟਾਫ਼ ਅਤੇ ਕਮਿਊਨੀਕੇਸ਼ਨ ਡਾਇਰੈਕਟਰ ਦੇ ਅਹੁਦੇ 'ਤੇ ਨਵੀਆਂ ਨਿਯੁਕਤੀਆਂ ਹੋਣ ਤੱਕ ਇਨਾਂ ਦੀ ਆਰਜ਼ੀ ਜ਼ਿੰਮੇਵਾਰੀ ਮਾਰਟਿਨ ਬਲੈਂਗਰ ਅਤੇ ਸਾਇਮਨ ਜੈਫ਼ਰੀਜ਼ ਨੂੰ ਸੌਂਪੀ ਗਈ ਹੈ।

More News

NRI Post
..
NRI Post
..
NRI Post
..