ਲੰਡਨ (Vikram Sehajpal) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹੀਂ ਦਿਨੀਂ ਇੰਗਲੈਂਡ ਦੌਰੇ ਉੱਤੇ ਸਨ। ਇਸ ਦੌਰਾਨ ਉਨ੍ਹਾਂ ਦਾ ਕਾਫਲਾ ਰਸਤੇ ਵਿੱਚੋਂ ਲੰਘ ਰਿਹਾ ਸੀ ਤਾਂ ਉੱਥੇ ਉਨ੍ਹਾਂ ਦਾ ਵਿਰੋਧ ਹੋਇਆ। ਵਿਰੋਧ ਕਰਨ ਵਾਲੇ ਖਾਲਿਸਤਾਨ ਪੱਖੀ ਦੱਸੇ ਜਾ ਰਹੇ ਹਨ। ਉਨ੍ਹਾਂ ਖਾਲਿਸਤਾਨ ਤੇ ਰੈਫਰੈਂਡਮ 2020 ਦੇ ਪੱਖ ਵਿੱਚ ਨਾਅਰੇਬਾਜ਼ੀ ਕੀਤੀ। ਦਰਅਸਲ ਕੈਪਟਨ ਅਮਰਿੰਦਰ ਸਿੰਘ ਰੈਫਰੈਂਡਮ 2020 ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਉਨ੍ਹਾਂ ਇਸ ਵਿਰੁੱਧ ਭਾਰਤ ਸਰਕਾਰ ਨੂੰ ਕਾਰਵਾਈ ਕਰਨ ਲਈ ਵੀ ਕਿਹਾ ਸੀ।
ਇਸ ਤੋਂ ਇਲਾਵਾ ਗੂਗਲ ਉੱਤੇ ਰੈਫਰੈਂਡਮ 2020 ਐਪ ਵੀ ਆਈ ਸੀ ਜਿਸ ਦਾ ਕੈਪਟਨ ਦੇ ਵਿਰੋਧ ਕੀਤਾ ਅਤੇ ਉਹ ਐਪ ਹਟ ਦਿੱਤੀ ਗਈ। ਜਾਣਕਾਰੀ ਮੁਤਾਬਕ ਖਾਲਿਸਤਾਨ ਪੱਖੀ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਵਿੱਚ ਕੁਝ ਲੋਕਾਂ ਨੇ ਕੈਪਟਨ ਦੇ ਕਾਫਲੇ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਕੈਪਟਨ ਨੇ ਬਰਮਿੰਘਮ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ, ISI ਨੂੰ SFJ ਵਰਗੀਆਂ ਸੰਸਥਾਵਾਂ ਨਾਲ ਮਿਲ ਕੇ ਦੇਸ਼ ਨੂੰ ਤੋੜਨ ਦਾ ਕੰਮ ਨਹੀਂ ਕਰਨ ਦੇਵੇਗਾ।Both India & Pakistan have been through enough and it’s time for peace and friendship, says @capt_amarinder in Birmingham, but makes it clear India won’t let ISI-backed forces like SFJ to divide or destabilise it. pic.twitter.com/mErKuUJtnV
— Raveen Thukral (@RT_MediaAdvPbCM) November 25, 2019



