ਪੁਲਵਾਮਾ: ਅੱਜ ਪੂਰਾ ਦੇਸ਼ ਮੁੰਬਈ ਵਿਚ 26 ਨਵੰਬਰ 2008 ਨੂੰ ਬਰਬਰ ਅੱਤਵਾਦੀ ਹਮਲੇ ਦੀ ਬਰਸੀ ਮਨਾਉਂਦੇ ਹੋਏ ਸ਼ਹੀਦਾਂ ਅਤੇ ਇਸ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਯਾਦ ਕਰ ਰਿਹਾ ਹੈ। ਉਥੇ ਦੂਜੇ ਪਾਸੇ ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਨੂੰ ਮੌਤ ਦੀ ਆਗੋਸ਼ ਵਿਚ ਪਹੁੰਚਾਉਣ ਦਾ ਕੰਮ ਜਾਰੀ ਹੈ। ਮੰਗਲਵਾਰ ਨੂੰਸੁਰੱਖਿਆ ਬਲਾਂ ਨੇ ਪੁਲਵਾਮਾ ਵਿਚ ਇਕ ਹੋਰ ਅੱਤਵਾਦੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਅੱਤਵਾਦੀ ਦੀ ਪਛਾਣ ਇਰਫਾਨ ਸ਼ੇਖ਼ ਦੇ ਰੂਪ ਵਿਚ ਹੋਈ ਹੈ।
Sources: 2 HM terrorists killed in encounter with security forces y'day in Pulwama. Irfan Naira was close associate of Riyaz Naikoo. He was active since 2016,a category'A' terrorist.Another terrorist Irfan Rather was active since 2017. They'd attacked Army,CRPF & JKP patrol party
— ANI (@ANI) November 26, 2019
ਇਹ ਮੁਠਭੇੜ ਸੋਮਵਾਰ ਤੋਂ ਚਲ ਰਹੀ ਹੈ। ਫਿਲਹਾਲ ਇਥੇ ਇਕ ਹੋਰ ਅੱਤਵਾਦੀ ਦੇ ਲੁਕੇ ਹੋਣ ਦੀ ਸ਼ੱਕ ਹੈ ਅਤੇ ਸੁਰੱਖਿਆਬਲਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਪੁਲਵਾਮਾ ਵਿਚ ਅੱਤਵਾਦੀ ਅਤੇ ਸੁਰੱਖਿਆਬਲਾਂ ਵਿਚ ਹੋਈ ਮੁਠਭੇੜ ਵਿਚ ਇਕ ਅੱਤਵਾਦੀ ਮਾਰਿਆ ਗਿਆ ਸੀ। ਉਸਦੀ ਪਛਾਣ ਇਰਫਾਨ ਅਹਿਮਦ ਦੇ ਰੂਪ ਵਿਚ ਹੋਈ ਹੈ। ਇਰਫਾਨ ਹਿਜਬੁਲ ਮੁਜਾਹੀਦੀਨ ਅੱਤਵਾਦੀ ਰੂਪ ਵਿਚ ਹੋਈ ਸੀ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਸੋਮਵਾਰ ਦੁਪਹਿਰ ਨੂੰ ਆਪਣੇ ਸੂਚਨਾ ਤੰਤਰ ਤੋਂ ਪਤਾ ਲੱਗਾ ਕਿ ਸਵੈਚਲਿਤ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਦਾ ਇਕ ਦਲ ਪੁਲਵਾਮਾ ਦੇ ਪਿੰਡ ਵਿਚ ਦੇਖਿਆ ਗਿਆ। ਪੁਲਿਸ ਦੇ ਵਿਸ਼ੇਸ਼ ਦਲ ਵੱਲੋਂ ਤੁਰੰਤ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ। ਇਸੇ ਦੌਰਾਨ ਮੁਠਭੇੜ ਸ਼ੁਰੂ ਹੋ ਗਈ। ਦੱਸਣਯੋਗ ਹੈ ਕਿ ਦੁਪਹਿਰ ਤਿੰਨ ਵਜੇ ਤੋਂ ਸ਼ੁਰੂ ਹੋਈ ਮੁਠਭੇੜ ਫਿਲਹਾਲ ਜਾਰੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



